ਪਹਿਲੀ ਪਤਨੀ ਦੇ ਹੁੰਦਿਅਾਂ ਕਰਵਾਇਆ ਦੂਜਾ ਵਿਆਹ, ਮਾਮਲਾ ਦਰਜ

Wednesday, Jul 18, 2018 - 06:29 AM (IST)

ਪਹਿਲੀ ਪਤਨੀ ਦੇ ਹੁੰਦਿਅਾਂ ਕਰਵਾਇਆ ਦੂਜਾ ਵਿਆਹ, ਮਾਮਲਾ ਦਰਜ

ਤਰਨਤਾਰਨ, ਸਰਾਏ ਅਮਾਨਤ ਖਾਂ,  (ਰਾਜੂ, ਰਜਿੰਦਰ)-  ਥਾਣਾ ਸਰਾਏ ਅਮਾਨਤ ਖਾਂ  ਦੀ ਪੁਲਸ ਨੇ ਪਹਿਲੀ ਪਤਨੀ ਦੇ ਹੁੰਦੇ ਹੋਏ ਵੀ ਦੂਜਾ ਵਿਆਹ ਕਰਵਾਉਣ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀਡ਼ਤ ਲਡ਼ਕੀ ਨੇ ਦਰਖਾਸਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ ਬੂਟਾ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਉਰਲਾਣਾ ਖੁਰਦ ਤਹਿਸੀਲ ਅਤੇ ਜ਼ਿਲਾ ਪਾਣੀਪਤ ਹਰਿਆਣਾ ਨਾਲ ਹੋਇਆ ਸੀ। ਬੂਟਾ ਸਿੰਘ ਨੇ ਉਸ ਦੇ ਹੁੰਦੇ ਹੋਏ ਦੂਜਾ ਵਿਆਹ ਕਰਵਾ ਲਿਆ, ਜਦਕਿ ਉਸ ਦੇ ਮਾਤਾ-ਪਿਤਾ ਵੱਲੋਂ ਦਿੱਤਾ ਗਿਆ ਦਾਜ ਦਾ ਸਾਮਾਨ ਵੀ ਖੁਰਦ-ਬੁਰਦ ਕਰ ਲਿਆ ਗਿਆ। ਮਾਮਲੇ ਦੀ ਸ਼ਿਕਾਇਤ ਪੀਡ਼ਤ ਵੱਲੋਂ ਐੱਸ. ਐੱਸ. ਪੀ. ਤਰਨਤਾਰਨ ਨੂੰ ਕੀਤੀ ਗਈ। ਮਾਮਲੇ ਦੀ ਜਾਂਚ ਡੀ. ਐੱਸ. ਪੀ. (ਸਿਟੀ) ਸਤਨਾਮ ਸਿੰਘ ਵੱਲੋਂ ਕਰਨ ਉਪਰੰਤ ਉਕਤ ਵਿਅਕਤੀ ਖਿਲਾਫ ਥਾਣਾ ਸਰਾਏ ਅਮਾਨ ਖਾਂ ’ਚ ਕੇਸ ਦਰਜ ਕਰ ਲਿਆ ਗਿਆ।  ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਬਚਿੱਤਰ ਸਿੰਘ ਨੇ ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।


Related News