ਪਤਨੀ ਨੇ ਤਲਾਕ ਦਿੱਤੇ ਬਿਨਾ ਕੀਤਾ ਦੂਜਾ ਵਿਆਹ, ਪਹਿਲੇ ਨੇ ਨਵੇਂ ਪਤੀ ਦਾ ਚਾੜ੍ਹਿਆ ਕੁਟਾਪਾ
Thursday, Nov 19, 2020 - 09:20 AM (IST)
![ਪਤਨੀ ਨੇ ਤਲਾਕ ਦਿੱਤੇ ਬਿਨਾ ਕੀਤਾ ਦੂਜਾ ਵਿਆਹ, ਪਹਿਲੇ ਨੇ ਨਵੇਂ ਪਤੀ ਦਾ ਚਾੜ੍ਹਿਆ ਕੁਟਾਪਾ](https://static.jagbani.com/multimedia/2020_11image_09_19_395054374beaten.jpg)
ਸਮਾਣਾ (ਦਰਦ) : ਆਪਣੇ ਪਤੀ ਨੂੰ ਤਲਾਕ ਦਿਤੇ ਬਿਨਾ ਕਿਸੇ ਹੋਰ ਨੌਜਵਾਨ ਨਾਲ ਵਿਆਹ ਕਰਵਾਉਣ ਤੋਂ ਗੁੱਸੇ 'ਚ ਆਏ ਜਨਾਨੀ ਦੇ ਵਾਰਸਾਂ ਅਤੇ ਪਹਿਲੇ ਪਤੀ ਵੱਲੋਂ ਉਸ ਦੇ ਪਿੰਡ ਪਹੁੰਚ ਕੇ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਅਤੇ ਇਸ ਦੇ ਨਾਲ ਹੀ ਉਸ ਨਾਲ ਵਿਆਹ ਕਰਵਾਉਣ ਵਾਲੇ ਨੌਜਵਾਨ ਦੀ ਕੁੱਟਮਾਰ ਕਰ ਕੇ ਧਮਕੀਆਂ ਦਿੱਤੀਆਂ ਗਈਆਂ, ਜਿਸ ਦੇ ਦੋਸ਼ ਹੇਠ ਜਨਾਨੀ ਦੇ 2 ਭਰਾਵਾਂ, ਇਕ ਭੈਣ ਅਤੇ ਪਹਿਲੇ ਪਤੀ ਸਣੇ 6 ਹੋਰ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵਿਧਵਾ ਜਨਾਨੀ ਵੱਲੋਂ 'ਵਿਧਾਇਕ ਬੈਂਸ' 'ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼ਾਂ ਸਬੰਧੀ ਆਇਆ ਨਵਾਂ ਮੋੜ
ਨੌਜਵਾਨ ਸਿਵਲ ਹਸਪਤਾਲ ਸਮਾਣਾ 'ਚ ਜ਼ੇਰੇ ਇਲਾਜ ਹੈ। ਮਵੀ ਪੁਲਸ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਹਸਪਤਾਲ 'ਚ ਇਲਾਜ ਅਧੀਨ ਬਲਜੀਤ ਸਿੰਘ ਵਾਸੀ ਪਿੰਡ ਮਰੋੜੀ ਅਨੁਸਾਰ ਉਹ ਹਰਿਆਣਾ ਦੇ ਪਿੰਡ ਟੀਕ 'ਚ ਅਕਸਰ ਜਾਂਦਾ ਰਹਿੰਦਾ ਸੀ, ਜਿੱਥੇ ਉਸ ਦੇ ਇਕ ਵਿਆਹੀ ਜਨਾਨੀ ਨਾਲ ਪ੍ਰੇਮ ਸੰਬੰਧ ਬਣ ਗਏ।
ਇਹ ਵੀ ਪੜ੍ਹੋ : ਜੇ. ਪੀ. ਨੱਡਾ ਵੱਲੋਂ ਪੰਜਾਬ 'ਚ ਭਾਜਪਾ ਦਫ਼ਤਰਾਂ ਦੇ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਮੁਲਤਵੀ
ਇਕ ਮਹੀਨਾ ਪਹਿਲਾਂ ਉਨ੍ਹਾਂ ਨੇ ਆਪਸ 'ਚ ਪ੍ਰੇਮ ਵਿਆਹ ਕਰਵਾ ਲਿਆ ਤੇ ਉਹ ਪਿੰਡ ਮਰੋੜੀ ਵਿਖੇ ਰਹਿਣ ਲੱਗ ਪਏ। ਉਸ ਨੇ ਅੱਗੇ ਦੱਸਿਆ ਕਿ 16 ਨਵੰਬਰ ਦੀ ਰਾਤ ਨੂੰ ਜਨਾਨੀ ਦੇ 2 ਭਰਾਵਾਂ, ਭੈਣ, ਪਹਿਲੇ ਪਤੀ ਸਣੇ 6 ਹੋਰ ਲੋਕ ਗੱਡੀਆਂ 'ਚ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਪਹੁੰਚੇ ਤੇ ਉਸ ਦੀ ਪਤਨੀ ਨੂੰ ਜ਼ਬਰਦਸਤੀ ਲਿਜਾਣ ਲਈ ਨਾਹ ਕਰਨ ’ਤੇ ਉਨ੍ਹਾਂ ਨੇ ਉਸ ਦੀ ਅਤੇ ਨਵੇਂ ਪਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਰੌਲਾ ਪੈਣ ’ਤੇ ਪਹੁੰਚੇ ਪਿੰਡ ਵਾਸੀਆਂ ਨੂੰ ਵੇਖ ਦੋਸ਼ੀ ਮੌਕੇ ਤੋ ਫਰਾਰ ਹੋ ਗਏ।