ਫਿਰੋਜ਼ਪੁਰ ਜੇਲ੍ਹ ’ਚ ਚਲਾਇਆ ਸਰਚ ਆਪਰੇਸ਼ਨ, 4 ਮੋਬਾਇਲ ਲਾਵਾਰਸ ਹਾਲਤ ’ਚ ਬਰਾਮਦ
Saturday, Jun 22, 2024 - 10:51 AM (IST)
ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਫਿਰੋਜ਼ਪੁਰ ਜੇਲ੍ਹ ਦੇ ਅੰਦਰ ਜੇਲ੍ਹ ਪ੍ਰਸ਼ਾਸਨ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਇਸ ਮੁਹਿੰਮ ਦੌਰਾਨ ਲਾਵਾਰਿਸ ਹਾਲਤ ’ਚ ਸਿਮ ਕਾਰਡ ਦੇ ਨਾਲ 4 ਮੋਬਾਇਲ ਬਰਾਮਦ ਹੋਏ। ਇਹ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਭੇਜੀ ਲਿਖ਼ਤੀ ਸੂਚਨਾ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਜੇਲ੍ਹ ਦੇ ਸਹਾਇਕ ਸੁਪਰੀਡੈਂਟ ਅਨੁਸਾਰ ਜਦੋਂ ਉਨ੍ਹਾਂ ਨੇ ਬਲਾਕ ਨੰਬਰ 1 ਦੀ ਬੈਰਕ ਨੰਬਰ 4 ਦੇ ਪਿੱਛੇ ਵਾਲੇ ਏਰੀਆ ਦੀ ਤਲਾਸ਼ੀ ਲਈ ਤਾਂ ਦੋ ਮੋਬਾਇਲ ਫੋਨ ਟੱਚ ਸਕਰੀਨ ਲਵਾਰਸ ਹਾਲਤ ’ਚ ਮਿਲੇ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਜੇਲ੍ਹ ਵਿਚੋਂ ਸਿਮ ਕਾਰਡ ਦੇ ਨਾਲ 2 ਓਪੋ ਟੱਚ ਸਕਰੀਨ ਮੋਬਾਇਲ, ਇਕ ਸਿਮ ਕਾਰਡ ਦੇ ਨਾਲ ਐੱਮ. ਆਈ. ਅਤੇ ਇਕ ਵੀਵੋ ਕੰਪਨੀ ਦਾ ਮੋਬਾਇਲ ਫੋਨ ਬਰਾਮਦ ਹੋਇਆ।