ਸੋਸ਼ਲ ਮੀਡੀਆ ’ਤੇ ਛਾਈ ਐੱਸ. ਡੀ. ਐੱਮ ਦੀ ਕਵਿਤਾ, ਤਿੰਨ ਦਿਨਾਂ ’ਚ ਮਿਲੇ ਲੱਖ ਤੋਂ ਵੱਧ ਲਾਈਕ

Thursday, Feb 27, 2020 - 02:40 PM (IST)

ਮੋਗਾ: ਸਹਿਰ ’ਚ ਐੱਸ.ਡੀ.ਐੱਮ. ਰਹਿ ਚੁੱਕੇ ਗੁਰਵਿੰਦਰ ਸਿੰਘ ਜੌਹਲ ਦੀ ਇਕ ਕਵਿਤਾ ਇਨ੍ਹਾਂ ਦਿਨਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। 23 ਫਰਵਰੀ ਨੂੰ ਬਠਿੰਡਾ ’ਚ ਕਵਿ ਦਰਬਾਰ ’ਚ ਪੜ੍ਹੀ ਗਈ ਕਵਿਤਾ ਨੂੰ ਹੁਣ ਤੱਕ ਇਕ ਲੱਖ ਤੋਂ ਵਧ ਲਾਈਕ ਮਿਲ ਚੁੱਕੇ ਹਨ। ਐੱਸ.ਡੀ.ਐੱਮ. ਜੌਹਲ ਵਰਤਮਾਨ ’ਚ ਫਗਵਾੜਾ ਦੇ ਐੱਸ.ਡੀ.ਐੱਮ. ਹਨ।ਪੀ.ਸੀ.ਐੱਸ. ਅਧਿਕਾਰੀ ਜੌਹਲ ਨੇ ਦੱਸਿਆ ਕਿ ਜਦੋਂ ਉਹ ਕਰੀਬ 15-16 ਸਾਲ ਦੇ ਸਨ ਤਾਂ ਉਸ ਸਮੇਂ ਤੋਂ ਉਹ ਕਵਿਤਾਵਾਂ ਲਿਖ ਰਹੇ ਹਨ। ਪ੍ਰਸ਼ਾਸਨਿਕ ਕੰਮਕਾਜ ’ਚ ਰੁੱਝੇ ਹੋਣ ਦੇ ਬਾਵਜੂਦ ਜਦੋਂ ਵੀ ਕਵਿ ਦਰਬਾਰ ਜਾਂ ਸਾਹਿਤਿਕ ਪ੍ਰੋਗਰਾਮ ’ਚ ਸੱਦਾ ਮਿਲਦਾ ਹੈ ਤਾਂ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੰੁਦੀ ਕਿ ਉਹ ਉਸ ਨੂੰ ਨਾ ਛੱਡਣ। ਬਠਿੰਡਾ ’ਚ 23 ਫਰਵਰੀ ਨੂੰ ਉੱਥੇ ਦੇ ਸਾਹਿਤਕਾਰਾਂ ਦੀ ਸੰਸਥਾ ‘ਕਲਮ ਪੰਜ-ਆਬ’ ਵਲੋਂ ਕਵਿ ਦਰਬਾਰ ਦਾ ਆਯੋਜਨ ਕੀਤਾ ਗਿਆ ਸੀ, ਜਿਸ ’ਚ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ। ਜੌਹਲ ਮੰਨਦੇ ਹਨ ਕਿ ਕਵਿਤਾ ਆਤਮਾ ਦੀ ਆਵਾਜ਼ ਹੁੰਦੀ ਹੈ।

ਕਵਿਤਾ ਦੀਆਂ ਕੁੱਝ ਲਾਈਨਾਂ
ਬੜੇ ਹੀ ਅਜਬ ਮੈਂ ਤੇਰੇ ਗਰਾਂ ਦੇ ਲੋਕ ਡਿੱਠੇ ਨੇ, ਦਿਲੋਂ ਨਮਕੀਨ ਹਨ ਸਾਰੇ, ਜੁਬਾਨੋਂ ਬਹੁਤ ਮਿੱਠੇ ਨੇ, ਜਿਨ੍ਹਾਂ ਦੇ ਵੇਖ ਦੇ ਮਹਲਾਂ ਨੂੰ, ਅਵੈ ਝੁਰਦਾਂ ਰੇਹਣਾਂ ਉਨ੍ਹਾਂ ਦੇ ਮਹਲ ਉੱਚੇ ਹਨ ਪਰ ਕਿਰਦਾਰ ਗਿਠੇ ਨੇ। ਉਨ੍ਹਾਂ ਨੇ ਕਵਿਤਾ ਨਾਲ ਜੀਵਨ ਦੀ ਕੌੜੀ ਸੱਚਾਈ ਨਾਲ ਲੋਕਾਂ ਨੂੰ ਰੂ-ਬ-ਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। 


Shyna

Content Editor

Related News