ਭਲਕੇ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ, ਹੋਇਆ ਛੁੱਟੀ ਦਾ ਐਲਾਨ
Wednesday, Oct 01, 2025 - 07:58 AM (IST)

ਨੈਸ਼ਨਲ ਡੈਸਕ : ਦੇਸ਼ ਭਰ ਵਿੱਚ ਇਸ ਵੇਲੇ ਤਿਓਹਾਰਾਂ ਦਾ ਮੌਸਮ ਚੱਲ ਰਿਹਾ ਹੈ। ਤਿਉਹਾਰਾਂ ਦੇ ਖਾਸ ਮੌਕਿਆਂ 'ਤੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਬੈਂਕਾਂ ਵਿੱਚ ਛੁੱਟੀਆਂ ਵੱਧ ਸਕਦੀਆਂ ਹਨ। ਇਸ ਦੌਰਾਨ ਜੇਕਰ ਗੱਲ ਸਕੂਲਾਂ ਦੀ ਕੀਤੀ ਜਾਵੇ ਤਾਂ ਕਈ ਸਕੂਲਾਂ ਵਿਚ ਇਸ ਸਮੇਂ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਵਿਦਿਆਰਥੀ ਛੁੱਟੀਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਜੋ ਉਹ ਪੂਰੇ ਉਤਸ਼ਾਹ ਨਾਲ ਦਸਹਿਰੇ ਅਤੇ ਦੀਵਾਲੀ ਦਾ ਤਿਉਹਾਰ ਮਨਾ ਸਕਣ।
ਪੜ੍ਹੋ ਇਹ ਵੀ ਖ਼ਬਰ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ
ਦੱਸ ਦੇਈਏ ਕਿ 2 ਅਕਤੂਬਰ ਯਾਨੀ ਭਲਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਵਸ ਹੈ ਅਤੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਵੀ ਹੈ। ਇਸ ਖ਼ਾਸ ਮੌਕੇ 'ਤੇ ਪੰਜਾਬ ਸਣੇ ਦੇਸ਼ ਵਿਚ ਜਨਤਕ ਛੁੱਟੀ ਹੋਵੇਗੀ। ਇਸ ਦਿਨ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰ, ਸਕੂਲ-ਕਾਲਜ ਬੰਦ ਰਹਿਣਗੇ। ਬੈਂਕ ਵੀ ਦੋਵੇਂ ਦਿਨ ਬੰਦ ਰਹਿਣਗੇ, ਭਾਵ ਵਿੱਤੀ ਕੰਮਕਾਜ ਲਗਾਤਾਰ ਦੋ ਦਿਨ ਠੱਪ ਰਹਿਣਗੇ। ਅਕਤੂਬਰ ਮਹੀਨੇ ਵਿੱਚ ਧਨਤੇਰਸ, ਦੀਵਾਲੀ, ਗੋਵਰਧਨ ਪੂਜਾ, ਭਾਈ ਦੂਜ, ਛੱਠ ਪੂਜਾ ਸਮੇਤ ਕਈ ਤਿਉਹਾਰਾਂ ਕਾਰਨ ਵੀ ਕਈ ਸਕੂਲ ਬੰਦ ਰਹਿਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।