ਸਕੂਲ ਵੈਨ ਚਾਲਕ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਦੂਜੇ ਡਰਾਈਵਰ ਦੀ ਥਾਂ ਕਰਨ ਆਇਆ ਸੀ ਡਿਊਟੀ

Friday, Dec 16, 2022 - 02:00 AM (IST)

ਸਕੂਲ ਵੈਨ ਚਾਲਕ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਦੂਜੇ ਡਰਾਈਵਰ ਦੀ ਥਾਂ ਕਰਨ ਆਇਆ ਸੀ ਡਿਊਟੀ

ਰਾਮਾ ਮੰਡੀ (ਪਰਮਜੀਤ)- ਸਥਾਨਕ ਨਿਜੀ ਸਕੂਲ ਦੇ ਵੈਨ ਚਾਲਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵੀਰਵਾਰ ਸਵੇਰੇ ਉਹ ਬੱਚਿਆਂ ਨੂੰ ਘਰੋਂ ਸਕੂਲ ਤਕ ਲੈ ਕੇ ਆਇਆ ਸੀ। ਸਕੂਲ ਪਹੁੰਚ ਕੇ ਉਹ ਬੱਚਿਆਂ ਨੂੰ ਵੈਨ ਤੋਂ ਉਤਾਰ ਰਿਹਾ ਸੀ ਕਿ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਸਾਥੀਆਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮ ਤੋਂ ਪਰਤ ਰਹੇ ਬੁਲੇਟ ਚਾਲਕ ਦੀ ਮੌਤ, ਪਿੱਛੇ ਬੈਠੀ ਔਰਤ ਗੰਭੀਰ ਹਾਲਤ 'ਚ PGI ਦਾਖ਼ਲ

ਜਾਣਕਾਰੀ ਮੁਤਾਬਕ ਰਾਮਾ ਮੰਡੀ ਦੇ ਬੰਗੀ ਰੋਡ ਸਥਿਤ ਆਰ. ਐੱਮ. ਐੱਮ. ਡੀ. ਏ .ਵੀ. ਪਬਲਿਕ ਸਕੂਲ ਦੀ ਵੈਨ ਨੂੰ ਚਲਾ ਰਹੇ ਡਰਾਈਵਰ ਨੂੰ ਸਕੂਲ ਦੇ ਬੱਚੇ ਵੈਨ ’ਚੋਂ ਉਤਾਰਦੇ ਹੋਏ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ। ਬਲਵੀਰ ਸਿੰਘ (59) ਪੁੱਤਰ ਵਧਾਵਾ ਸਿੰਘ ਵਾਸੀ ਬੰਗੀ ਰੁਲਦੂ ਨੇ ਪਿੰਡਾਂ ’ਚੋਂ ਬੱਚੇ ਚੜ੍ਹਾ ਕੇ ਸਕੂਲ ਪਹੁੰਚ ਕੇ ਬੱਚੇ ਉਤਾਰ ਰਿਹਾ ਸੀ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਸਕੂਲ ਦੀਆਂ ਦੂਸਰੀਆਂ ਵੈਨਾਂ ਦੇ ਡਰਾਈਵਰਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸੀ ਵੈਨ ਦਾ ਡਰਾਈਵਰ ਭੋਲਾ ਸਿੰਘ ਜੋ ਕਿ ਛੁੱਟੀ ’ਤੇ ਚੱਲ ਰਿਹਾ ਸੀ। ਭੋਲਾ ਸਿੰਘ ਨੇ ਆਪਣੀ ਜਗ੍ਹਾ ਇਕ ਵਿਅਕਤੀ ਬਲਵੀਰ ਸਿੰਘ ਨੂੰ ਬੱਚੇ ਲਿਆਉਣ ਲਈ ਭੇਜ ਦਿੱਤਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News