ਸਕੂਲ ਗਿਆ 7ਵੀਂ ਜਮਾਤ ਦਾ ਵਿਦਿਆਰਥੀ ਲਾਪਤਾ, ਪੁਲਸ ਵੱਲੋਂ ਭਾਲ ਸ਼ੁਰੂ

Saturday, Oct 09, 2021 - 04:07 PM (IST)

ਸਕੂਲ ਗਿਆ 7ਵੀਂ ਜਮਾਤ ਦਾ ਵਿਦਿਆਰਥੀ ਲਾਪਤਾ, ਪੁਲਸ ਵੱਲੋਂ ਭਾਲ ਸ਼ੁਰੂ

ਰਾਜਪੁਰਾ (ਨਿਰਦੋਸ਼, ਚਾਵਲਾ) : ਥਾਣਾ ਖੇੜੀ ਗੰਡਿਆ ਦੀ ਪੁਲਸ ਨੇ ਇੱਕ 12 ਸਾਲਾ ਮੁੰਡੇ ਦੇ ਸਕੂਲ ਜਾਣ ਤੋਂ ਬਾਅਦ ਘਰ ਨਾ ਪੁੱਜਣ ’ਤੇ ਲਾਪਤਾ ਹੋਣ ਬਾਰੇ ਕੇਸ ਦਰਜ ਕੀਤਾ ਹੈ। ਥਾਣਾ ਖੇੜੀ ਗੰਡਿਆ ਪੁਲਸ ਕੋਲ ਹਰਜਿੰਦਰ ਸਿੰਘ ਵਾਸੀ ਪਿੰਡ ਕੋਹਲੇਮਾਜ਼ਰਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪੁੱਤਰ ਅਮਨਜੋਤ ਸਿੰਘ (12) 7ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਨੇ ਦੱਸਿਆ ਕਿ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਸਰਸਵਤੀ ਸਕੂਲ ਪਿੰਡ ਮੰਡੋਲੀ ਗਿਆ ਪਰ ਘਰ ਵਾਪਸ ਨਾ ਪੁੱਜਿਆ। ਜਦੋਂ ਉਸ ਦੀ ਇਧਰ-ਉਧਰ ਭਾਲ ਕੀਤੀ ਤਾਂ ਕੋਈ ਥਹੁ-ਪਤਾ ਨਹੀ ਚੱਲਿਆ। ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਮੁੰਡੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News