ਸਕੂਲ ''ਚ ਅਚਾਨਕ ਛੁੱਟੀਆਂ ਕਰਨ ਦੇ ਫ਼ੈਸਲੇ ਬਾਰੇ ਉੱਠਣ ਲੱਗੇ ਵਿਰੋਧੀ ਸੁਰ

Thursday, Aug 24, 2023 - 09:36 AM (IST)

ਸਕੂਲ ''ਚ ਅਚਾਨਕ ਛੁੱਟੀਆਂ ਕਰਨ ਦੇ ਫ਼ੈਸਲੇ ਬਾਰੇ ਉੱਠਣ ਲੱਗੇ ਵਿਰੋਧੀ ਸੁਰ

ਲੁਧਿਆਣਾ (ਵਿੱਕੀ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ’ਚ ਹਾਲ ਹੀ ’ਚ ਐਲਾਨੀਆਂ ਗਈਆਂ ਛੁੱਟੀਆਂ ਖ਼ਿਲਾਫ਼ ਕਈ ਨਿੱਜੀ ਸਕੂਲ ਪ੍ਰਿੰਸੀਪਲਾਂ ਨੇ ਆਪਣਾ ਵਿਰੋਧ ਦਰਜ ਕਰਵਾਇਆ ਹੈ। ਇਸ ਕਦਮ ਨੇ ਸਰਕਾਰ ਅਤੇ ਨਿੱਜੀ ਸਕੂਲ ਪ੍ਰਸ਼ਾਸਕਾਂ ’ਚ ਇਕ ਤਿੱਖੀ ਬਹਿਸ ਨੂੰ ਜਨਮ ਦਿੱਤਾ ਹੈ। ਸਕੂਲ ਪ੍ਰਸ਼ਾਸਕਾਂ ਵੱਲੋਂ ਜਤਾਈ ਗਈ ਚਿੰਤਾ ਇਨ੍ਹਾਂ ਛੁੱਟੀਆਂ ਦੇ ਭੂਗੋਲਿਕ ਵੰਡ ਨੂੰ ਲੈ ਕੇ ਹਨ। ਉਨ੍ਹਾਂ ਦਾ ਤਰਕ ਹੈ ਕਿ ਪੰਜਾਬ ਦੇ ਉਨ੍ਹਾਂ ਜ਼ਿਲ੍ਹਿਆਂ ’ਚ ਜਿੱਥੇ ਬਾਰਸ਼ ਨਾਲ ਕੋਈ ਮਹੱਤਵਪੂਰਨ ਰੁਕਾਵਟ ਨਹੀਂ ਪਈ, ਉੱਥੇ ਛੁੱਟੀਆਂ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਇਕ ਨਿੱਜੀ ਸਕੂਲ ਦੇ ਸੰਚਾਲਕ ਨੇ ਵਿਦਿਆਰਥੀਆਂ ਦੀ ਵਿੱਦਿਅਕ ਤਰੱਕੀ ’ਤੇ ਇਨ੍ਹਾਂ ਲਗਾਤਾਰ ਛੁੱਟੀਆਂ ਦੇ ਪ੍ਰਭਾਵ ਸਬੰਧੀ ਦੱਸਦੇ ਹੋਏ ਕਿਹਾ ਕਿ ਨਿੱਜੀ ਸਕੂਲ ਸਖ਼ਤ ਸ਼ਡਿਊਲ ’ਤੇ ਕੰਮ ਕਰਦੇ ਹਨ ਅਤੇ ਇਹ ਅੰਦਾਜ਼ਨ ਛੁੱਟੀਆਂ ਪੂਰੇ ਵਿੱਦਿਅਕ ਕੈਲੰਡਰ ’ਚ ਰੁਕਾਵਟ ਪਾਉਂਦੀਆਂ ਹਨ। ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਜੇਕਰ ਸਕੂਲ ਬੰਦ ਰਹਿੰਦੇ ਹਨ ਤਾਂ ਇਸ ਨਾਲ ਵਿਦਿਆਰਥੀਆਂ ਦੇ ਪ੍ਰਦਰਸ਼ਨ ’ਤੇ ਉਲਟ ਅਸਰ ਪਵੇਗਾ।

ਇਹ ਵੀ ਪੜ੍ਹੋ : ਖੰਨਾ 'ਚ ਜੁਗਾੜੂ ਰੇਹੜੇ ਨੇ ਲਈ ਨੌਜਵਾਨ ਕਿਸਾਨ ਦੀ ਜਾਨ, ਪਰਿਵਾਰ ਡੂੰਘੇ ਸਦਮੇ 'ਚ
ਵਿਦਿਆਰਥੀਆਂ ਦੇ ਅਧਿਐਨ ’ਤੇ ਅਸਰ
ਵਿਦਿਆਰਥੀ ਵੀ ਇਨ੍ਹਾਂ ਵਾਰ-ਵਾਰ ਹੋਣ ਵਾਲੀਆਂ ਛੁੱਟੀਆਂ ਦਾ ਦਬਾਅ ਮਹਿਸੂਸ ਕਰ ਰਹੇ ਹਨ। 10ਵੀਂ ਕਲਾਸ ਦੀ ਵਿਦਿਆਰਥਣ ਰੀਆ ਨੇ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਕਿ ਸਾਡੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਨਿੱਜੀ ਸਕੂਲਾਂ ਦੇ ਆਪਣੇ ਪ੍ਰੋਗਰਾਮ ਹਨ, ਜਿਨ੍ਹਾਂ ਦੀ ਅਸੀਂ ਸਖ਼ਤੀ ਨਾਲ ਪਾਲਣਾ ਕਰਦੇ ਹਾਂ। ਲਗਾਤਾਰ ਰੁਕਾਵਟਾਂ ਤਣਾਅ ਦਾ ਕਾਰਨ ਬਣ ਰਹੀਆਂ ਹਨ ਅਤੇ ਮੈਨੂੰ ਡਰ ਹੈ ਕਿ ਇਹ ਸਾਡੇ ਨਤੀਜਿਆਂ ’ਤੇ ਅਸਰ ਪਾਉਣਗੀਆਂ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸੁਖ਼ਨਾ ਝੀਲ ਦਾ ਫਿਰ ਖੋਲ੍ਹਿਆ ਗਿਆ ਫਲੱਡ ਗੇਟ, ਲੋਕਾਂ ਨੂੰ ਇਧਰ ਨਾ ਆਉਣ ਦੀ ਸਲਾਹ
ਪ੍ਰਿੰਸੀਪਲਾਂ ਦੇ ਅੱਗੇ ਹਨ ਇਹ ਪ੍ਰਸ਼ਾਸਨਿਕ ਚੁਣੌਤੀਆਂ
ਸੀ. ਬੀ. ਐੱਸ. ਈ. ਸਕੂਲਾਂ ’ਚ ਬੋਰਡ ਕਲਾਸਾਂ ਦੀ ਲਿਸਟ ਆਫ ਸਟੂਡੈਂਟ (ਐੱਲ. ਓ. ਐੱਸ.) ਜਮ੍ਹਾਂ ਕਰਵਾਉਣ ਦਾ ਕੰਮ ਵੀ ਚੱਲ ਰਿਹਾ ਹੈ ਪਰ ਛੁੱਟੀਆਂ ਇਸ ਕੰਮ ’ਚ ਰੁਕਾਵਟ ਪਾ ਸਕਦੀਆਂ ਹਨ। ਇਕ ਹੋਰ ਸਕੂਲ ਸੰਚਾਲਕ ਨੇ ਕਿਹਾ ਕਿ ਐੱਲ. ਓ. ਸੀ. ਦਾ ਕੰਮ ਜਾਰੀ ਹੈ ਅਤੇ ਛੁੱਟੀਆਂ ਦੇਰ ਦਾ ਕਾਰਨ ਬਣ ਸਕਦੀਆਂ ਹਨ। ਜੇਕਰ ਜਲਦਬਾਜ਼ੀ ’ਚ ਇਸ ’ਚ ਕੋਈ ਗਲਤੀ ਰਹਿ ਜਾਂਦੀ ਹੈ ਤਾਂ ਇਸ ਦਾ ਖਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਸਕਦਾ ਹੈ।
ਲਕਸ਼ਿਤ ਕਾਰਵਾਈ ਕਰੇ ਪੰਜਾਬ ਸਰਕਾਰ
ਇਨ੍ਹਾਂ ਚਿੰਤਾਵਾਂ ਦੇ ਮੱਦੇਨਜ਼ਰ ਨਿੱਜੀ ਸਕੂਲ ਸਰਕਾਰ ਤੋਂ ਆਪਣੀ ਨੀਤੀ ’ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕਰ ਰਹੇ ਹਨ। ਉਹ ਸਿਰਫ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਛੁੱਟੀਆਂ ਲਾਗੂ ਕਰਨ ਦਾ ਪ੍ਰਸਤਾਵ ਕਰਦੇ ਹਨ, ਜਿਸ ਤੋਂ ਅਪ੍ਰਭਾਵਿਤ ਸਕੂਲ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਵਿੱਦਿਅਕ ਪ੍ਰੋਗਰਾਮਾਂ ਨੂੰ ਜਾਰੀ ਰੱਖ ਸਕਣ। ਵੱਖ-ਵੱਖ ਸਕੂਲ ਸੰਚਾਲਕਾਂ ਨੇ ਕਿਹਾ ਕਿ ਉਹ ਹੜ੍ਹ ਦੌਰਾਨ ਸੁਰੱਖਿਆ ਦੀ ਲੋੜ ਨੂੰ ਸਮਝਦੇ ਹਨ। ਹਾਲਾਂਕਿ ਇਕ ਲਕਸ਼ਿਤ ਦ੍ਰਿਸ਼ਟੀਕੋਣ ਜ਼ਰੂਰੀ ਹੈ। ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਨੂੰ ਛੁੱਟੀਆਂ ਦੇਣ ਪਰ ਜੋ ਪ੍ਰਭਾਵਿਤ ਨਹੀਂ ਹਨ, ਉਹ ਆਮ ਵਾਂਗ ਜਾਰੀ ਰਹਿਣ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Babita

Content Editor

Related News