ਸਕੂਲੀ ਬੱਸਾਂ ਦੀ ਚੈਕਿੰਗ, 1 ਜ਼ਬਤ, 7 ਦੇ ਕੱਟੇ ਚਲਾਨ

Tuesday, Jul 25, 2017 - 02:14 AM (IST)

ਗੁਰਦਾਸਪੁਰ,   (ਵਿਨੋਦ)-  ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਸੁਰੱਖਿਆ ਸਕੂਲ ਵਾਹਨ ਯੋਜਨਾ ਅਧੀਨ ਗਠਿਤ ਜ਼ਿਲਾ ਪੱਧਰੀ ਕਮੇਟੀ ਵੱਲੋਂ ਅੱਜ ਕਮੇਟੀ ਚੇਅਰਮੈਨ ਜ਼ਿਲਾ ਚਾਈਲਡ ਪ੍ਰੋਟੈਕਸ਼ਨ ਅਧਿਕਾਰੀ ਪਰਮਜੀਤ ਕੌਰ, ਸਹਾਇਕ ਸੁਨੀਲ ਜੋਤੀ ਤੇ ਜ਼ਿਲਾ ਟ੍ਰੈਫਿਕ ਇੰਚਾਰਜ ਵਿਸ਼ਵਾਨਾਥ ਦੀ ਅਗਵਾਈ ਵਿਚ ਕਮੇਟੀ ਨੇ ਸਥਾਨਕ ਪੁਰਾਣੀ ਸਬਜ਼ੀ ਮੰਡੀ ਚੌਕ ਵਿਚ ਸਕੂਲੀ ਬੱਸਾਂ ਦੀ ਚੈਕਿੰਗ ਲਈ ਵਿਸ਼ੇਸ਼ ਨਾਕਾ ਲਾਇਆ। ਇਸ ਮੌਕੇ ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਦੀ ਬੱਸ ਦੀ ਚੈਕਿੰਗ ਤੋਂ ਬਾਅਦ ਉਸ ਨੂੰ ਕਬਜ਼ੇ ਵਿਚ ਲਿਆ ਗਿਆ, ਜਦਕਿ 7 ਹੋਰ ਬੱਸਾਂ ਦੇ ਚਲਾਨ ਕੱਟੇ ਗਏ। 


Related News