ਸਕੂਲ ਦੀ ਕਲਰਕ ਨੇ ਮੁੱਖ ਅਧਿਆਪਕ ਸਣੇ ਉਸ ਦੇ ਸਾਥੀ ''ਤੇ ਲਗਾਏ ਗਲਤ ਹਰਕਤਾਂ ਕਰਨ ਦੇ ਗੰਭੀਰ ਦੋਸ਼

08/31/2017 6:28:52 PM

ਕਪੂਰਥਲਾ - ਕਪੂਰਥਲਾ ਦੇ ਨਡਾਲਾ ਸਥਿਤ ਸਕੂਲ ਦੀ ਕਲਰਕ ਨੇ ਆਪਣੇ ਹੀ ਸਕੂਲ ਦੇ ਮੁਖ ਅਧਿਆਪਕ ਅਤੇ ਉਸ ਦੇ ਨਾਲ ਹੀ ਨੇੜੇ ਦੇ ਸਰਕਾਰੀ ਸਕੂਲ ਦੇ ਉਸ ਦੇ ਸਾਥੀ ਮੁਖ ਅਧਿਆਪਕ 'ਤੇ ਪਰੇਸ਼ਾਨ ਕਰਨ ਅਤੇ ਗਲਤ ਹਰਕਤਾਂ ਕਰਨ ਦੇ ਦੋਸ਼ ਲਗਾਏ ਹਨ। ਉਸ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਨ੍ਹਾਂ ਦੋਸ਼ੀਆਂ 'ਤੇ ਕਾਰਵਾਈ ਨਾ ਕੀਤੀ ਤਾਂ ਉਹ ਖੁਦਖੁਸ਼ੀ ਕਰ ਲਵੇਗੀ। 
ਪ੍ਰਾਪਤ ਜਾਣਕਾਰੀ ਅਨੁਸਾਰ ਰਿਤੂ ਸਿੰਘ ਦਾ ਪਤੀ ਕਿਰਣਜੀਤ ਸਿੰਘ ਦੇਸ਼ ਲਈ ਆਪਣੀ ਜਾਨ 'ਤੇ ਖੇਡ ਕੇ ਜੰਮੂ-ਕਸ਼ਮੀਰ 'ਚ ਦੇਸ਼ ਦੀ ਰੱਖਿਆ ਕਰ ਰਿਹਾ ਹੈ ਅਤੇ ਦੂਜੇ ਪਾਸੇ ਉਸ ਦੀ ਪਤਨੀ ਰਿਤੂ ਸਿੰਘ ਪੰਜਾਬ ਦੇ ਕਪੂਰਥਲਾ ਦੇ ਇਕ ਸਰਕਾਰੀ ਸਕੂਲ 'ਚ ਕਲਰਕ ਦੀ ਨੌਕਰੀ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਨਾਲ ਸਕੂਲ ਦੇ ਪ੍ਰਿੰਸੀਪਲ ਅਤੇ ਉਸ ਦੇ ਸਹਿਯੋਗੀ ਵਲੋਂ ਗਲਤ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਸ 'ਤੇ ਕਥਿਤ ਤੌਰ 'ਤੇ ਗਲਤ ਸਬੰਧ ਬਣਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਰਿਤੂ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਉਸ ਨੂੰ ਪਰੇਸ਼ਾਨ ਕਰਦੇ ਆ ਰਹੇ ਹਨ ਅਤੇ ਜਾਣਬੁਝ ਕੇ ਉਸ ਦੀ ਡਿਊਟੀ ਉਸ ਦੇ ਸਕੂਲ ਦੇ ਮੁਖ ਅਧਿਆਪਕ ਬਲਾਕਾ ਸਿੰਘ ਨੇ ਆਪਣੇ ਸਹਿਯੋਗੀ ਵਜੀਰ ਸਿੰਘ ਜੋ ਕਿ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਗਲ ਲੁਬਾਨਾ 'ਚ ਲਗਾ ਦਿੰਦੇ ਹਨ, ਜਿੱਥੇ ਉਕਤ ਪ੍ਰਿੰਸੀਪਲ ਵੱਲੋਂ ਪਿਛਲੇ ਕਈ ਦਿਨਾਂ ਤੋਂ ਉਸ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਰਿਤੂ ਨੇ ਇਸ ਦੀ ਸ਼ਿਕਾਇਤ ਆਪਣੇ ਸਕੂਲ ਦੇ ਇੰਚਾਰਜ਼ ਬਲਾਕਾ ਸਿੰਘ ਨੂੰ ਕੀਤੀ ਤਾਂ ਉਹ ਕਹਿਣ ਲੱਗਾ ਕਿ ਜੇਕਰ ਤੂੰ ਮੇਰੇ ਨਾਲ ਸਬੰਧ ਬਣਾ ਲਵੇਗੀ ਤਾਂ ਤੈਨੂੰ ਇਸ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਅਵੇਗੀ। ਇਸ ਦੀ ਇਕ ਲਿਖਤੀ ਸ਼ਿਕਾਇਤ ਪੀੜਤ ਨੇ ਜ਼ਿਲਾ ਮੁਖੀ ਨੂੰ ਵੀ ਦਿੱਤੀ ਹੈ ਜਿਸ ਦੀ ਜਾਂਚ ਦੇ ਆਦੇਸ਼ ਐੱਸ. ਐੱਸ. ਪੀ. ਨੂੰ ਦੇ ਦਿੱਤੇ ਗਏ ਹਨ। 
 


Related News