ਸਾਊਦੀ ਅਰਬ ''ਚ ਫਸੇ ਨੌਜਵਾਨ ਨੇ ਵੀਡੀਓ ਭੇਜ ਕੇ ਲਗਾਈ ਮਦਦ ਦੀ ਗੁਹਾਰ (ਵੀਡੀਓ)

05/25/2018 6:28:14 PM

ਅੰਮ੍ਰਿਤਸਰ (ਸੁਮਿਤ) : ਤਿੰਨ ਸਾਲ ਪਹਿਲਾਂ ਰੋਜ਼ੀ ਰੋਟੀ ਲਈ ਸਾਊਦੀ ਅਰਬ ਗਏ ਬਾਬਾ ਬਕਾਲਾ ਦੇ ਪਿੰਡ ਛਾਪਿਆਂ ਵਾਲਾ ਦੇ ਨੌਜਵਾਨ ਹਰਪ੍ਰੀਤ ਸਿੰਘ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਮਿਲੀ ਜਾਣਾਰੀ ਮੁਤਾਬਕ ਹਰਪ੍ਰੀਤ ਸਿੰਘ ਪਿਛਲੇ ਚਾਰ ਮਹੀਨਿਆਂ ਤੋਂ ਹਸਪਤਾਲ 'ਚ ਦਾਖਲ ਹੈ ਅਤੇ ਉਥੇ ਉਸਦਾ ਇਲਾਜ ਨਹੀਂ ਹੋ ਰਿਹਾ। ਦਰਅਸਲ ਹਰਪ੍ਰੀਤ ਸਿੰਘ ਸਾਊਦੀ ਅਰਬ 'ਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਇਕ ਦਿਨ ਉਸਦਾ ਐਕਸੀਡੈਂਟ ਹੋ ਗਿਆ, ਜਿਸ 'ਚ ਉਸਦੀ ਰੀਡ ਦੀ ਹੱਡੀ 'ਚ ਸੱਟ ਲਗ ਗਈ। ਹਾਦਸੇ ਤੋਂ ਬਾਅਦ ਹਰਪ੍ਰੀਤ ਸਿੰਘ ਤੁਰਨ-ਫਿਰਨ 'ਚ ਅਸਮਰਥ ਹੈ ਤੇ ਕੰਪਨੀ ਨੇ ਵੀ ਉਸਦੇ ਇਲਾਜ ਦਾ ਖਰਚ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। 
ਉਧਰ ਪਰਿਵਾਰ ਵੀ ਹਰਪ੍ਰੀਤ ਸਿੰਘ ਦੀ ਹਾਲਤ ਨੂੰ ਲੈਕੇ ਚਿੰਤਾ 'ਚ ਹੈ। ਹਰਪ੍ਰੀਤ ਦੀ ਪਤਨੀ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਸਦੇ ਪਤੀ ਨੂੰ ਭਾਰਤ ਵਾਪਸ ਲਿਆਉਣ 'ਚ ਮਦਦ ਕੀਤੀ ਜਾਵੇ। ਐੱਸ. ਡੀ. ਐੱਮ. ਬਾਬਾ ਬਕਾਲਾ ਨੇ ਵੀ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਲਿਖਤ 'ਚ ਦੇ ਦਿੱਤਾ ਗਿਆ ਹੈ ਅਤੇ ਜਲਦ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਘਰ ਦੀ ਤੰਗਹਾਲੀ ਨੂੰ ਦੂਰ ਕਰਨ ਤੇ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਲੋਕ ਵਿਦੇਸ਼ਾਂ 'ਚ ਤਾਂ ਚਲੇ ਜਾਂਦੇ ਹਨ ਪਰ ਜਦੋਂ ਅਣਹੋਣੀਆਂ ਵਾਪਰਦੀਆਂ ਹਨ ਤਾਂ ਆਪਣਿਆਂ ਦੇ ਸਹਾਰੇ ਨੂੰ ਤਰਸ ਜਾਂਦੇ ਹਨ ਤੇ ਹਰਪ੍ਰੀਤ ਵੀ ਇਸੇ ਦੌਰ 'ਚੋ ਗੁਜ਼ਰ ਰਿਹਾ ਹੈ। ਪਰਿਵਾਰ ਆਪਣੇ ਬੱਚੇ ਨੂੰ ਵਾਪਸ ਲਿਆਉਣ ਲਈ ਮਦਦ ਲਈ ਸਰਕਾਰ 'ਤੇ ਅੱਖਾਂ ਟਿਕਾਈ ਬੈਠਾ ਹੈ।


Related News