8 ਮਹੀਨਿਆਂ ਤੋਂ ਭੁੱਖੇ-ਪਿਆਸੇ ਸਾਊਦੀ 'ਚ ਫਸੇ 1500 ਪੰਜਾਬੀ (ਵੀਡੀਓ)

12/15/2018 4:46:12 PM

ਨਵੀਂ ਦਿੱਲੀ/ਅੰਮ੍ਰਿਤਸਰ (ਕਮਲ ਕੁਮਾਰ ਕਾਂਸਲ) : ਸਾਊਦੀ ਅਰਬ ਦੀ ਜੇ.ਐੱਡ.ਪੀ. ਕੰਪਨੀ 'ਚ ਬੀਤੇ 8 ਮਹੀਨਿਆਂ ਤੋਂ ਪੰਜਾਬ ਦੇ ਕਰੀਬ 1500 ਨੌਜਵਾਨ ਫਸੇ ਹੋਏ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ਲੋਕਾਂ ਦੇ ਪਾਸਪੋਰਟ ਕੰਪਨੀ ਕੋਲ ਹਨ ਤੇ ਕੰਪਨੀ ਬੰਦ ਹੋ ਚੁੱਕੀ ਹੈ। ਉਕਤ ਲੋਕ ਇਕ ਕਮਰੇ 'ਚ ਭੁੱਖੇ-ਭਿਆਸੇ ਬੰਦ ਹਨ। ਇਨ੍ਹਾਂ ਦੇ ਰਿਸ਼ਤੇਦਾਰਾਂ ਨੇ ਅੱਜ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ ਨਾਲ ਮੁਲਾਕਾਤ ਕੀਤੀ ਹੈ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਮਦਦ ਦੀ ਗੁਹਾਰ ਲਗਾਈ ਹੈ। 

ਧੋਖੇਬਾਜ਼ ਏਜੰਟਾਂ ਦੇ ਹੱਥੇ ਚੜ੍ਹ ਕੇ ਪੰਜਾਬ ਦੇ ਲੋਕ ਵਿਦੇਸ਼ਾਂ ਦੀਆਂ ਜੇਲਾਂ 'ਚ ਜਾਂ ਫਿਰ ਅਜਿਹੇ ਹਾਲਾਤ 'ਚ ਫਸ ਜਾਂਦੇ ਹਨ, ਜਿਥੋਂ ਨਿਕਲਣਾ ਉਨ੍ਹਾਂ ਲਈ ਮੁਸ਼ਕਲ ਹੋ ਜਾਂਦਾ ਹੈ। ਪੰਜਾਬ ਸਰਕਾਰ ਵਲੋਂ ਇਨ੍ਹਾਂ ਏਜੰਟਾਂ 'ਤੇ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਥੇ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਹੀ ਏਜੰਟਾਂ ਕੋਲ ਜਾ ਕੇ ਆਪਣੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ।


Baljeet Kaur

Content Editor

Related News