ਰਾਜ ਸਭਾ 'ਚ ਗੂੰਜਿਆਂ ਪੰਜਾਬ ਦੇ ਹੜ੍ਹਾਂ ਦਾ ਮੁੱਦਾ, ਸਤਨਾਮ ਸਿੰਘ ਸੰਧੂ ਨੇ ਕੀਤੀ ਇਹ ਮੰਗ

Monday, Jul 29, 2024 - 05:27 PM (IST)

ਨਵੀਂ ਦਿੱਲੀ- ਨਾਮਜ਼ਦ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ 'ਚ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਵਿਚਾਲੇ ਤਾਲਮੇਲ ਕਮੇਟੀ ਬਣਾਉਣ ਦੀ ਮੰਗ ਕੀਤੀ। ਸਤਨਾਮ ਸੰਧੂ ਨੇ ਕਿਹਾ,''ਪੰਜਾਬ ਦੇ ਪਾਣੀਆਂ ਦੇ ਢੁਕਵੇਂ ਪ੍ਰਬੰਧਨ ਲਈ ਮੈਂ ਹਮੇਸ਼ਾ ਯਤਨਸ਼ੀਲ ਰਿਹਾ ਹਾਂ। ਅੱਜ ਬਰਸਾਤਾਂ ਵੇਲੇ ਭਾਖੜਾ ਤੇ ਪੌਂਗ ਡੈਮ ਦੇ ਪਾਣੀ ਨੂੰ ਸੁਚੱਜੇ ਤਰੀਕੇ ਨਾਲ ਕੰਟਰੋਲ ਕਰਨ ਲਈ ਸਦਨ 'ਚ ਵੀ ਮੁੱਦਾ ਚੁੱਕਿਆ ਤੇ ਹੜ੍ਹਾਂ ਤੋਂ ਬਚਣ ਲਈ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਵਿਚਕਾਰ ਇਕ ਤਾਲਮੇਲ ਕਮੇਟੀ ਬਣਾਉਣ ਦੀ ਮੰਗ ਕੀਤੀ। ਪਿਛਲੀ ਵਾਰ ਹੜ੍ਹਾਂ ਨੇ ਪੰਜਾਬ 'ਚ ਤਬਾਹੀ ਮਚਾਈ ਸੀ ਤੇ 1600 ਕਰੋੜ ਦਾ ਨੁਕਸਾਨ ਸਾਨੂੰ ਝੱਲਣਾ ਪਿਆ। ਐਤਕੀ ਸਾਡੇ ਕਿਸਾਨ ਵੀਰ ਵੀ ਡਰੇ ਹੋਏ ਨੇ ਕਿ ਪਿਛਲੀ ਵਾਰ ਵਾਂਗੂ ਐਤਕੀ ਵੀ ਉਨ੍ਹਾਂ ਦੀ ਫ਼ਸਲ ਨਾ ਰੁੜ੍ਹ ਜਾਏ।''

 

ਦੱਸਣਯੋਗ ਹੈ ਕਿ ਰਾਸ਼ਟਰਪਤੀ ਨੇ ਇਸੇ ਸਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਕੁਲਪਤੀ ਅਤੇ ਮਸ਼ਹੂਰ ਅਕਾਦਮਿਕ ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਦਾ ਨਾਮਜ਼ਦ ਸੰਸਦ ਮੈਂਬਰ ਨਿਯੁਕਤ ਕੀਤਾ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮੈਂਬਰਤਾ ਹਾਸਲ ਕਰਨ 'ਤੇ ਸਤਨਾਮ ਸਿੰਘ ਸੰਧੂ ਨੂੰ ਵਧਾਈ ਦਿੱਤੀ ਸੀ। ਕਿਸਾਨ ਦੇ ਬੇਟੇ ਸਤਨਾਮ ਸੰਧੂ ਨੇ ਆਪਣੀ ਲਗਨ ਦੇ ਦਮ 'ਤੇ ਦੇਸ਼ ਦੇ ਟੌਪ ਐਜ਼ੂਕੇਸ਼ਨਿਸਟ ਦੀ ਪਛਾਣ ਹਾਸਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News