ਸਤਲੁਜ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ''ਤੇ, ਖਾਲੀ ਕਰਾਏ 25 ਪਿੰਡ

09/25/2018 10:01:53 AM

ਫਿਲੌਰ (ਭਾਖੜੀ) : ਇੱਥੇ ਲਗਾਤਾਰ ਹੋਈ ਮੂਸਲਾਧਾਰ ਬਾਰਸ਼ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ 15 ਹਜ਼ਾਰ ਕਿਊਸਿਕ ਤੋਂ ਵਧ ਕੇ 25 ਹਜ਼ਾਰ ਕਿਊਸਿਕ ਤੱਕ ਪੁੱਜ ਗਿਆ। ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਰੋਪੜ ਤੋਂ ਸਤਲੁਜ ਦਰਿਆ 'ਚ 75 ਹਜ਼ਾਰ ਕਿਊਸਿਕ ਪਾਣੀ ਹੋਰ ਛੱਡਿਆ ਜਾ ਰਿਹਾ ਹੈ। ਇਸ ਨਾਲ ਹੜ੍ਹ ਵਰਗੇ ਹਾਲਾਤ ਬਣ ਸਕਦੇ ਸਨ। ਇਸ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਜਲੰਧਰ ਨੇ ਫਿਲੌਰ ਪੁੱਜ ਕੇ ਦਰਿਆ ਦਾ ਨਿਰੀਖਣ ਕੀਤਾ।

ਇਸ ਤੋਂ ਇਲਾਵਾ ਦਰਿਆ ਨਾਲ ਲੱਗਦੇ 25 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦਾ ਅਨਾਸਊਂਸਮੈਂਟ ਕਰਵਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਵੀ ਸਤਲੁਜ ਦਰਿਆ 'ਚ ਰੋਪੜ ਤੋਂ ਇਕ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ, ਜਿਸ ਕਾਰਨ ਪਿੰਡ ਸੌ ਸਾਹਿਬ ਨੇੜੇ ਬੰਨ੍ਹ ਟੁੱਟ ਗਿਆ ਸੀ। ਅਧਿਕਾਰੀਆਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਸਮਾਂ ਰਹਿੰਦੇ ਬੰਨ੍ਹ ਤਿਆਰ ਕਰਕੇ ਪਾਣੀ ਨੂੰ ਪਿੰਡ 'ਚ ਦਾਖਲ ਹੋਣ ਤੋਂ ਰੋਕ ਲਿਆ ਸੀ। 


Related News