ਆਬਕਾਰੀ ਵਿਭਾਗ ਅਤੇ ਦਾਖਾ ਪੁਲਸ ਨੇ ਸਤਲੁਜ ਦਰਿਆ ''ਤੇ ਚਲਾਇਆ ਸਰਚ ਆਪ੍ਰੇਸ਼ਨ

Wednesday, Oct 09, 2024 - 01:44 PM (IST)

ਮੁੱਲਾਂਪੁਰ ਦਾਖਾ (ਕਾਲੀਆ)- ਐੱਸ.ਐੱਸ.ਪੀ. ਨਵਨੀਤ ਸਿੰਘ ਬੈਂਸ ਵੱਲੋਂ ਸਮਾਜ ਵਿਰੋਧੀ ਮੁਹਿੰਮ ਵਿੱਢੀ ਹੋਈ ਹੈ ਜਿਸ ਦੇ ਤਹਿਤ ਐਸ ਪੀ (ਡੀ) ਪ੍ਰਮਿੰਦਰ ਸਿੰਘ ਦੀ ਅਗਵਾਈ ਵਿਚ ਡੀ.ਐੱਸ.ਪੀ.ਵਰਿੰਦਰ ਸਿੰਘ ਖੋਸਾ ਅਤੇ ਮਾਡਲ ਥਾਣਾ ਦਾਖਾ ਦੇ ਐੱਸ.ਐੱਚ.ਓ. ਗੁਰਵਿੰਦਰ ਸਿੰਘ  ਸਮੇਤ ਪੁਲਸ ਪਾਰਟੀ ਨੇ ਅੱਜ ਸਤਲੁਜ ਦਰਿਆ 'ਤੇ ਬਲੀਪੁਰ ਖੁਰਦ ਵਿਖੇ ਸਰਚ ਆਪਰੇਸ਼ਨ ਚਲਾਇਆ ਅਤੇ ਸ਼ਰਾਬ ਦੇ ਤਸਕਰਾਂ ਵੱਲੋਂ ਕੱਚੀ ਲਾਹਨ ਤਿਆਰ ਕਰਨ ਲਈ ਦੋ ਡਰੰਮ ਇੱਕ ਟਿਊਬ, ਇੱਕ ਤਰਪਾਲ ਬਰਾਮਦ ਕਰਕੇ ਉਸ ਵਿੱਚੋਂ 4250 ਲੀਟਰ ਕੱਚੀ ਲਾਹਨ ਰੂੜੀ ਮਾਰਕਾ ਸ਼ਰਾਬ ਬਰਾਮਦ ਕੀਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵੱਡਾ ਸਿਆਸੀ ਧਮਾਕਾ! ਕਿਸੇ ਵੇਲੇ ਵੀ ਹੋ ਸਕਦੈ ਉਲਟਫ਼ੇਰ

ਡੀ. ਐੱਸ. ਪੀ. ਖੋਸਾ ਨੇ ਦੱਸਿਆ ਕਿ ਸਰਚ ਆਪਰੇਸ਼ਨ ਦੌਰਾਨ ਨਸ਼ਾ ਤਸਕਰਾਂ ਵੱਲੋਂ ਸਤਲੁਜ ਦੇ ਕਿਨਾਰਿਆਂ 'ਤੇ ਝਾੜੀਆਂ ਵਿਚ ਅਲੱਗ-ਅਲੱਗ ਥਾਵਾਂ 'ਤੇ ਡਰੱਮ, ਟਿਊਬ ਅਤੇ ਤਰਪਾਲ ਦੱਬੀ ਹੋਈ ਸੀ ਜਿਨ੍ਹਾਂ ਵਿਚੋਂ 4250 ਲੀਟਰ ਕੱਚੀ ਲਾਹਨ ਬਰਾਮਦ ਕੀਤੀ। ਏ. ਐੱਸ. ਆਈ. ਬਲਜੀਤ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਵਿਜੇ ਕੁਮਾਰ ਨੇ ਬਰਾਮਦ ਕੀਤੀ 4250 ਲੀਟਰ ਲਾਹਣ ਨਸ਼ਟ ਕਰ ਦਿੱਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Anmol Tagra

Content Editor

Related News