ਨਿਊਜ਼ੀਲੈਂਡ 'ਚ ਧਮਾਲ ਪਾਉਣਗੇ ਸਤਿੰਦਰ ਸੱਤੀ ਤੇ ਰਣਜੀਤ ਬਾਵਾ, 'ਪੰਜਾਬ ਬੋਲਦਾ' ਟੂਰ ਦੌਰਾਨ ਲਾਉਣਗੇ ਸ਼ੋਅ

Thursday, Apr 13, 2023 - 06:43 PM (IST)

ਨਿਊਜ਼ੀਲੈਂਡ 'ਚ ਧਮਾਲ ਪਾਉਣਗੇ ਸਤਿੰਦਰ ਸੱਤੀ ਤੇ ਰਣਜੀਤ ਬਾਵਾ, 'ਪੰਜਾਬ ਬੋਲਦਾ' ਟੂਰ ਦੌਰਾਨ ਲਾਉਣਗੇ ਸ਼ੋਅ

ਬਾਲੀਬੁੱਡ ਡੈਸਕ : ਪੰਜਾਬ ਦੀ ਮਸ਼ੂਹਰ ਅਦਾਕਾਰਾ ਸਤਿੰਦਰ ਸੱਤੀ ਅਤੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਇਨ੍ਹੀਂ ਦਿਨੀਂ 'ਪੰਜਾਬ ਬੋਲਦਾ' ਟੂਰ ਦੌਰਾਨ ਨਿਊਜ਼ੀਲੈਂਡ ਦੌਰੇ 'ਤੇ ਹਨ। ਜਾਣਕਾਰੀ ਮੁਤਾਬਕ ਸਤਿੰਦਰ ਸੱਤੀ ਵੱਲੋਂ 14 ਤੋਂ 17 ਅਪ੍ਰੈਲ, 2023 ਤੱਕ 'ਪੰਜਾਬ ਬੋਲਦਾ' ਸ਼ੋਅ ਕੀਤਾ ਜਾਵੇਗਾ। ਦੱਸ ਦੇਈਏ ਕਿ ਸਤਿੰਦਰ ਸੱਤੀ 14 ਅਪ੍ਰੈਲ ਨੂੰ ਨਿਊਜ਼ੀਲੈਂਡ ਵਿਖੇ ਕ੍ਰੀਸ਼ਟਚਰਚ ਦੇ ਅਰੋਰਾ ਥੀਏਟਰ, 15 ਅਪ੍ਰੈਲ ਨੂੰ ਆਕਲੈਂਡ ਦੇ ਵੋਡਾਫੌਨ ਈਵੈਂਟ ਸੈਂਟਰ, 16 ਅਪ੍ਰੈਲ ਨੂੰ ਟੌਰੰਗਾ ਦੇ ਹੌਲੀ ਟ੍ਰੀਨਿਟੀ ਅਤੇ 17 ਅਪ੍ਰੈਲ ਨੂੰ ਹੋਣ ਵਾਲਿੰਗਟਨ ਦੇ ਟਾਊਨ ਹਾਲ, ਲੌਅਰ ਹਟ 'ਚ ਆਪਣੀ ਗਾਇਕੀ ਦੀ ਪੇਸ਼ਕਾਰੀ ਕਰਨਗੇ। 

PunjabKesari

ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟਰ ਸਾਂਝਾ ਕਰਕੇ ਨਿਊਜ਼ੀਲੈਂਡ ਵਿਖੇ 16 ਅਪ੍ਰੈਲ ਨੂੰ ਹੋਣ ਵਾਲੇ ਆਪਣੇ ਲਾਈਵ ਸ਼ੋਅ ਦੀ ਜਾਣਕਾਰੀ ਦਿੱਤੀ ਹੈ। ਰਣਜੀਤ ਬਾਵਾ ਦੇ ਇਸ ਪ੍ਰੋਗਰਾਮ ਨੂੰ ਵੀ ਸਤਿੰਦਰ ਸੱਤੀ ਵੱਲੋਂ ਹੋਸਟ ਕੀਤਾ ਜਾਵੇਗਾ

PunjabKesariਇਸ ਦੇ ਨਾਲ ਹੀ ਸਤਿੰਦਰ ਸੱਤੀ ਦੀ ਨਿਊ ਲੁੱਕ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚੋਂ ਉਨ੍ਹਾਂ ਨੇ ਲਾਲ ਰੰਗ ਡ੍ਰੈਸ ਪਹਿਨੀ ਹੋਈ ਹੈ ਤੇ ਬਿਲਕੁਲ ਸਾਧਾਰਨ ਮੇਕਅੱਪ ਕੀਤਾ ਹੋਇਆ ਹੈ।

PunjabKesariਇੱਥੇ ਇਹ ਵੀ ਦੱਸਣਯੋਗ ਹੈ ਕਿ ਸਤਿੰਦਰ ਸੱਤੀ ਬੀਤੇ ਦਿਨੀਂ ਕੈਨੇਡਾ ਦੇ ਐਲਬਰਟਾ 'ਚ ਕੈਨੇਡੀਅਨ ਵਕੀਲ ਦਾ ਲਾਇਸੈਂਸ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੂੰ ਐਲਬਰਟਾ 'ਚ Oath Cermony ਦੌਰਾਨ ਵਕੀਲ ਦੀ ਸਹੁੰ ਚੁਕਾਈ ਗਈ ਸੀ। 

PunjabKesari

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News