ਸ਼ਹੀਦ ਸ਼ੁੱਭਕਰਨ ਦੇ ਅੰਤਿਮ ਸੰਸਕਾਰ ਤੋਂ ਬਾਅਦ ਸਰਵਣ ਸਿੰਘ ਪੰਧੇਰ ਨੇ ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ(Video)
Friday, Mar 01, 2024 - 11:49 AM (IST)
ਚੰਡੀਗੜ੍ਹ - ਕਿਸਾਨ ਅੰਦੋਲਨ ਅੱਜ 18ਵੇਂ ਦਿਨ ਪਹੁੰਚ ਗਿਆ ਹੈ। ਅਜੇ ਤੱਕ ਕਿਸਾਨਾਂ ਵਲੋਂ ਦਿੱਲੀ ਵੱਲ 'ਕਿਸਾਨ ਮਾਰਚ' ਨੂੰ ਲੈ ਕੇ ਕੋਈ ਨਵਾਂ ਐਲਾਨ ਨਹੀਂ ਹੋਇਆ। 21 ਫਰਵਰੀ ਨੂੰ ਹੋਈ ਕਿਸਾਨ ਸ਼ੁਭਕਰਨ ਦੀ ਮੌਤ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਕਤਲ ਦੀ ਐਫਆਈਆਰ ਦਰਜ ਕਰ ਲੈਣ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਬਠਿੰਡਾ ਦੇ ਖਨੌਰੀ ਸਰਹੱਦ 'ਤੇ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਇਹ ਵੀ ਪੜ੍ਹੋ : ਗੂਗਲ ਦੀ ਪੇਮੈਂਟ ਐਪ GPay ਹੋਵੇਗੀ ਬੰਦ, ਜੂਨ ਮਹੀਨੇ ਤੋਂ ਸਿਰਫ਼ ਇਨ੍ਹਾਂ ਦੇਸ਼ਾਂ 'ਚ ਹੀ ਮਿਲਣਗੀਆਂ ਸੇਵਾਵਾਂ
ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ਹੀਦ ਕਿਸਾਨ ਸ਼ੁਭਕਰਨ ਦੇ ਅੰਤਿਮ ਸੰਸਕਾਰ ਤੋਂ ਬਾਅਦ ਅੰਤਿਮ ਅਰਦਾਸ ਨੂੰ ਲੈ ਕੇ ਅਪੀਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁਭਕਰਨ ਸਿੰਘ ਕੇਂਦਰ ਸਰਕਾਰ ਦੀ ਗੋਲੀ ਲੱਗਣ ਨਾਲ ਸ਼ਹੀਦ ਹੋਏ ਹਨ ਅਤੇ ਅੱਜ ਸ਼ੁਭਕਰਨ ਦੇ ਪਿੰਡ ਵਿਚ ਅਖੰਡ ਪਾਠ ਰੱਖਿਆ ਜਾਵੇਗਾ ਅਤੇ ਤਿੰਨ ਮਾਰਚ ਨੂੰ ਅਖੰਡ ਪਾਠ ਦਾ ਭੋਗ ਪਾ ਕੇ ਸ਼ਰਧਾਜਲੀ ਜਾਂ ਅੰਤਿਮ ਅਰਦਾਸ ਸਮਾਗਮ ਕੀਤਾ ਜਾਵੇਗਾ। ਸਾਰੇ ਦੇਸ਼ ਵਾਸੀ , ਹਰਿਆਣਾ, ਹਿਮਾਚਲ, ਰਾਜਸਥਾਨ , ਯੂ.ਪੀ. ਆਦਿ ਇਲਾਕਿਆਂ ਤੋਂ ਵੱਡੇ ਪੈਮਾਨੇ 'ਤੇ ਮਾਤਾਵਾਂ , ਭੈਣਾਂ , ਨੌਜਵਾਨ , ਮਜ਼ਦੂਰ ਅਤੇ ਕਿਸਾਨ ਅੰਤਿਮ ਅਰਦਾਸ ਮੌਕੇ ਸ਼ਹੀਦ ਸ਼ੁੱਭਕਰਨ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਣ।
ਇਹ ਵੀ ਪੜ੍ਹੋ : ਅਨੰਤ ਅੰਬਾਨੀ ਨੂੰ ਇਸ ਬੀਮਾਰੀ ਨੇ ਬਣਾਇਆ ਓਵਰ ਵੇਟ, ਨੀਤਾ ਅੰਬਾਨੀ ਨੇ ਸਿਹਤ ਨੂੰ ਲੈ ਕੇ ਦਿੱਤੀ ਜਾਣਕਾਰੀ
ਇਕ ਹੋਰ ਗੱਲਬਾਤ ਦਰਮਿਆਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿਸਾਨਾਂ ਦੇ ਵੀਜ਼ੇ ਕੱਟਣ ਅਤੇ ਪਾਸਪੋਰਟ ਰੱਦ ਕਰਨ ਅਤੇ ਇੰਟਰਨੈੱਟ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ । ਉਨ੍ਹਾਂ ਨੇ ਕਿਹਾ ਕਿ ਇਹ ਲੋਕਤਾਂਤਰਿਕ ਤਰੀਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਪੈਦਾ ਕਰਨ ਨਾਲ ਅੰਦੋਲਨ ਖ਼ਤਮ ਹੋਣ ਵਾਲਾ ਨਹੀਂ ਹੈ।
ਸ਼ੁੱਭਕਰਨ ਦੀ ਮੌਤ ਦੇ ਕਾਰਨਾਂ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਨੂੰ ਲੈ ਕੇ ਸਰਵਣ ਸਿੰਘ ਪੰਧੇਰ ਨੇ ਕਿਹਾ ਪੋਸਟਮਾਰਟਮ ਦੀ ਰਿਪੋਰਟ ਪੜ੍ਹਣ ਤੋਂ ਬਾਅਦ ਹੀ ਕੋਈ ਪ੍ਰਤੀਕਿਰਿਆ ਦਿੱਤੀ ਜਾ ਸਕਦੀ ਹੈ।
ਜਦੋਂ ਮੇਰੇ ਨਾਲ ਡੀਜੀਪੀ ਇੰਟੈਲੀਜੈਂਸ ਪੰਜਾਬ ਦੇ ਗਏ ਸਨ ਤਾਂ ਉਨ੍ਹਾਂ ਦੇ ਸਾਹਮਣੇ ਰਬੜ ਦੀ ਬੁਲੇਟ ਚਲਾਈ ਗਈ ਸੀ ਜਿਸ ਦੇ ਉਹ ਪ੍ਰਤੱਖ ਗਵਾਹ ਹਨ।
ਇਹ ਵੀ ਪੜ੍ਹੋ : ਕੋਲੈਸਟ੍ਰੋਲ ਤੇ ਸ਼ੂਗਰ ਸਮੇਤ 100 ਦਵਾਈਆਂ ਹੋਣਗੀਆਂ ਸਸਤੀਆਂ, ਨਵੀਂ ਪੈਕਿੰਗ 'ਤੇ ਹੋਣਗੀਆਂ ਸੋਧੀਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8