ਸਰਪੰਚ ਦਾ ਕਾਰਾ, ਤਿੰਨ ਬੱਚਿਆਂ ਦੀ ਮਾਂ ਪੰਚਣੀ ਨੂੰ ਲੈ ਕੇ ਹੋਇਆ ਫਰਾਰ
Sunday, Jun 28, 2020 - 04:47 PM (IST)
ਪਾਤੜਾਂ (ਅਡਵਾਨੀ) : ਪਿੰਡ ਦੇ ਸਰਪੰਚ ਵਲੋਂ ਆਪਣੀ ਪੰਚਾਇਤ ਦੀ ਚੁਣੀ ਹੋਈ ਮਹਿਲਾ ਪੰਚ ਜੋ ਤਿੰਨ ਬੱਚਿਆ ਦੀ ਮਾਂ ਹੈ, ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਦੇਖ ਕੇ ਪਿੰਡ ਦੇ ਲੋਕ ਹੱਕੇ ਬੱਕੇ ਰਹਿ ਗਏ ਹਨ। ਮਿਲੀ ਜਾਣਕਾਰੀ ਫਰਾਰ ਜੋੜੇ ਨੂੰ ਪਰਿਵਾਰਾਂ ਨੇ ਪੁਲਸ ਦੀ ਮਦਦ ਨਾਲ ਖੰਨੇ ਤੋਂ ਫੜ ਲਿਆ। ਜਾਣਕਾਰੀ ਅਨੁਸਾਰ ਪਾਤੜਾਂ ਦੇ ਸੰਗਰੂਰ ਰੋਡ 'ਤੇ ਇਕ ਪਿੰਡ ਦੇ ਨੌਜਵਾਨ ਪ੍ਰੇਮੀ ਸਰਪੰਚ ਆਪਣੇ ਪਿੰਡ ਦੇ ਵਿਕਾਸ ਦੇ ਕੰਮ ਕਰਦਾ ਹੋਇਆ ਆਪਣੀ ਪਿੰਡ ਦੀ ਚੁਣੀ ਹੋਈ ਤਿੰਨ ਬੱਚਿਆ ਦੀ ਮਾਂ ਪੰਚ ਨਾਲ ਪਿਆਰ ਕਰ ਬੈਠਾ, ਉਹ ਦੋਵੇਂ ਪਿਆਰ ਵਿਚ ਇੰਨੇ ਪਾਗਲ ਹੋ ਗਏ ਕਿ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਫਰਾਰ ਹੋ ਗਏ, ਜਿਨ੍ਹਾਂ ਨੂੰ ਪਰਿਵਾਰ ਵਾਲਿਆਂ ਨੇ ਪੁਲਸ ਦੀ ਮਦਦ ਨਾਲ ਇਕ ਹਫਤੇ ਬਾਅਦ ਖੰਨਾ ਤੋਂ ਫੜ ਕੇ ਲੈ ਆਂਦਾ।
ਥਾਣੇ ਵਿਚ ਦੋਵਾਂ ਧਿਰਾਂ ਦਾ ਇਕੱਠ ਹੋਣ 'ਤੇ ਉਕਤ ਜੋੜੇ ਨੇ ਵੱਖ ਨਾ ਹੋਣ ਦੀ ਜ਼ਿੱਦ ਫੜੀ ਰੱਖੀ। ਦੋਵੇਂ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਵੱਖ-ਵੱਖ ਕਰਕੇ ਆਪੋ-ਆਪਣੇ ਘਰ ਲਿਆਂਦਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਲਾ ਪੰਚ ਦਾ ਘਰ ਵਾਲਾ ਵਿਦੇਸ਼ ਵਿਚ ਰਹਿਣ ਕਰਕੇ ਉਹ ਆਪਣੇ ਸਹੁਰੇ ਘਰ ਤੋਂ ਅਲੱਗ ਤਿੰਨ ਬੱਚਿਆ ਨਾਲ ਰਹਿੰਦੀ ਸੀ।