ਸਰਦੂਲਗੜ੍ਹ ਦੇ ਪਿੰਡ ਫੂਸਮੰਡੀ ''ਚ ਬੀਬੀ ਆਈ ਕੋਰੋਨਾ ਪਾਜ਼ੇਟਿਵ

Tuesday, Jun 23, 2020 - 12:51 PM (IST)

ਸਰਦੂਲਗੜ੍ਹ ਦੇ ਪਿੰਡ ਫੂਸਮੰਡੀ ''ਚ ਬੀਬੀ ਆਈ ਕੋਰੋਨਾ ਪਾਜ਼ੇਟਿਵ

ਸਰਦੂਲਗੜ੍ਹ (ਚੋਪੜਾ): ਕੋਵਿਡ-19 ਦੇ ਲਗਾਤਾਰ ਪੰਜਾਬ 'ਚ ਹੋ ਰਹੇ ਭਾਰੀ ਵਾਧੇ ਤੋਂ ਹੁਣ ਸਰਦੂਲਗੜ੍ਹ ਦਾ ਇਲਾਕਾ ਵੀ ਅਛੂਤ ਨਹੀਂ ਰਿਹਾ। ਪਿਛਲੇ ਦਿਨੀਂ ਸਰਦੂਲਗੜ੍ਹ ਸ਼ਹਿਰ ਤੇ ਹੁਣ ਨਜ਼ਦੀਕੀ ਪਿੰਡ ਫੂਸਮੰਡੀ 'ਚ ਇਕ 60 ਸਾਲਾ ਬੀਬੀ ਦੀ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਇਲਾਕੇ 'ਚ ਸਹਿਮ ਦਾ ਮਾਹੌਲ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੋਹਣ ਲਾਲ ਅਰੋੜਾ ਨੇ ਦੱਸਿਆ ਕਿ 18ਜੂਨ ਨੂੰ ਦੋ ਔਰਤਾਂ ਮਾਂ ਅਤੇ ਧੀ ਦਿੱਲੀ ਤੋਂ ਆਪਣੀ ਰਿਸ਼ਤੇਦਾਰੀ 'ਚ ਪਿੰਡ ਫੂਸਮੰਡੀ ਆਈਆ ਸਨ ਅਤੇ 19 ਜੂਨ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਏਕਾਂਤਵਾਸ ਕਰਕੇ ਉਨ੍ਹਾਂ ਦੇ ਨਮੂਨੇ ਲਏ ਗਏ ਸਨ। ਅੱਜ ਇਕ 60 ਸਾਲਾ ਬੀਬੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੇ ਉਸ ਨੂੰ ਮਾਨਸਾ ਦੇ ਆਈਸੋਲੇਸ਼ਨ ਸੈਂਟਰ 'ਚ ਭੇਜ ਦਿੱਤਾ ਗਿਆ ਹੈ ਜਦੋਕਿ ਉਸਦੀ ਧੀ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਹੋਰ ਲੋਕਾਂ ਦੇ ਨਮੂਨੇ ਲਏ ਜਾ ਰਹੇ ਹਨ।


author

Shyna

Content Editor

Related News