ਸਾਲ 1980 ''ਚ ਆਈ ਸੀ ''ਸਰਦੂਲ ਸਿਕੰਦਰ'' ਦੀ ਪਹਿਲੀ ਐਲਬਮ, ਅਦਾਕਾਰੀ ਨਾਲ ਵੀ ਦਿਲਾਂ ''ਤੇ ਕੀਤਾ ਰਾਜ

2/25/2021 2:43:03 PM

ਚੰਡੀਗੜ੍ਹ (ਪਾਲ) : ਪੰਜਾਬ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦੀ ਮੌਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਹੈ। ਸਰਦੂਲ ਨੇ ਕਈ ਪੰਜਾਬੀ ਹਿੱਟ ਗਾਣੇ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਦੀ ਪਹਿਲੀ ਐਲਬਮ ਸਾਲ 1980 'ਚ ਆਈ ਸੀ। ਇਸ ਐਲਬਮ ਦਾ ਨਾਮ ‘ਰੋਡਵੇਜ਼ ਦੀ ਲਾਰੀ’ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਗਾਣੇ ਗਾਏ। ਸਾਲ 1991 'ਚ ਆਈ ਉਨ੍ਹਾਂ ਦੀ ਐਲਬਮ ‘ਹੁਸਨਾਂ ਦੇ ਮਾਲਕੋ’ ਨੇ ਦੁਨੀਆ ਭਰ 'ਚ ਧੂਮ ਮਚਾਈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ 'ਚ ਜ਼ੁਰਮ ਕਰਨ ਵਾਲੇ ਕੈਦੀ ਹੁਣ ਬਖ਼ਸ਼ੇ ਨਹੀਂ ਜਾਣਗੇ, ਮਿਲਣਗੀਆਂ ਸਖ਼ਤ ਸਜ਼ਾਵਾਂ

ਇਸ ਐਲਬਮ ਦੀਆਂ 5.1 ਮਿਲਿਅਨ ਕਾਪੀਆਂ ਵਿਕੀਆਂ। ਗਾਣਿਆਂ ਤੋਂ ਇਲਾਵਾ ਕਈ ਫਿਲਮਾਂ 'ਚ ਵੀ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਨਾਮ ਕਮਾਇਆ। ਪੰਜਾਬੀ ਫ਼ਿਲਮ ‘ਜੱਗਾ ਡਾਕੂ’ 'ਚ ਉਨ੍ਹਾਂ ਦੇ ਅਭਿਨੈ ਦੀ ਕਾਫ਼ੀ ਤਾਰੀਫ਼ ਹੋਈ। ਸਰਦੂਲ ਸਿਕੰਦਰ ਨੂੰ ਸੁਰਾਂ ਦਾ ਬਿਹਤਰ ਗਿਆਨ ਸੀ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਗਰੀਬਾਂ ਲਈ ਬਣਨਗੇ 25 ਹਜ਼ਾਰ ਤੋਂ ਜ਼ਿਆਦਾ ਮਕਾਨ, ਅਰਜ਼ੀ ਦੇਣ ਵਾਲਿਆਂ ਲਈ ਇਹ ਸ਼ਰਤਾਂ ਲਾਜ਼ਮੀ

ਸਰਦੂਲ ਸਿਕੰਦਰ ਦੀਆਂ ਹੁਣ ਤੱਕ ਕਰੀਬ 50 ਮਿਊਜ਼ਿਕ ਐਲਬਮਾਂ ਆ ਚੁੱਕੀਆਂ ਹਨ ਅਤੇ ਪੰਜਾਬੀ ਗਾਇਕੀ ’ਚ ਉਨ੍ਹਾਂ ਨੇ ਆਪਣੀ ਇੱਕ ਅਲੱਗ ਅਤੇ ਨਿਵੇਕਲੀ ਜਗ੍ਹਾ ਬਣਾਈ ਸੀ। ਸਰਦੂਲ ਸਿਕੰਦਰ ਨੇ ਆਪਣੀ ਸੁਰੀਲੀ ਗਾਇਕੀ ਸਦਕਾ ਲੋਕਾਂ ਦੇ ਦਿਲਾਂ 'ਚ ਇਕ ਵਿਸ਼ੇਸ਼ ਥਾਂ ਬਣਾਈ।

ਇਹ ਵੀ ਪੜ੍ਹੋ : ਭੁੱਲ ਜਾਓ ਸਿੱਧੀ ਕੁੰਡੀ ਪਾ ਕੇ 'ਬਿਜਲੀ ਚੋਰੀ' ਕਰਨਾ, ਇਹ ਡਿਵਾਈਸ ਸਾਹਮਣੇ ਲਿਆਵੇਗਾ ਸੱਚ

ਪਿਛਲੇ ਦਿਨੀਂ ਉਨ੍ਹਾਂ ਦੇਸ਼ ਦੇ ਕਿਸਾਨਾਂ ਦੇ ਹੱਕ 'ਚ ਵੀ ਹਾਅ ਦਾ ਨਾਅਰਾ ਮਾਰਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਨਿਰੋਲ ਪੰਜਾਬੀ ਕਦਰਾਂ-ਕੀਮਤਾਂ ਕੀਮਤਾਂ ਦੇ ਹਿਤੈਸ਼ੀ ਹੋਣ ਦੇ ਨਾਲ-ਨਾਲ ਜਿਥੇ ਕਿਤੇ ਲੋਕਾਈ ਨਾਲ ਅਨਿਆਂ ਹੁੰਦਾ ਵੇਖਦੇ, ਉਸ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਸਨ।  


Babita

Content Editor Babita