ਮਮਦੋਟ ਵਾਸੀਆਂ ਲਈ ਡਾ.ਐੱਸ.ਪੀ.ਸਿੰਘ ਓਬਰਾਏ ਦਾ ਵੱਡਾ ਉਪਰਾਲਾ, ਟਰੱਸਟ ਵੱਲੋਂ ਖੋਲ੍ਹੀ ਜਾਵੇਗੀ ਲੈਬੋਰੇਟਰੀ

Tuesday, Mar 02, 2021 - 06:22 PM (IST)

ਮਮਦੋਟ ਵਾਸੀਆਂ ਲਈ ਡਾ.ਐੱਸ.ਪੀ.ਸਿੰਘ ਓਬਰਾਏ ਦਾ ਵੱਡਾ ਉਪਰਾਲਾ, ਟਰੱਸਟ ਵੱਲੋਂ ਖੋਲ੍ਹੀ ਜਾਵੇਗੀ ਲੈਬੋਰੇਟਰੀ

ਮਮਦੋਟ (ਸ਼ਰਮਾ): ਅੰਤਰਰਾਸ਼ਟਰੀ ਸਖਸ਼ੀਅਤ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਦੇ ਬਾਣੀ ਡਾ. ਐੱਸ.ਪੀ. ਸਿੰਘ ਓਬਰਾਏ ਨੂੰ ਫਿਰੋਜ਼ਪੁਰ ਫੇਰੀ ਦੌਰਾਨ ਮਮਦੋਟ ਇਕਾਈ ਦੇ ਪ੍ਰਧਾਨ ਜਸਬੀਰ ਸਿੰਘ , ਬਲਦੇਵ ਰਾਜ ਸ਼ਰਮਾ ਅਤੇ ਪਰਮਿੰਦਰ ਸਿੰਘ ਸੰਧੂ ਵੱਲੋ ਕੀਤੀ ਗਈ ਮਿਲਣੀ ਦੌਰਾਨ ਮਮਦੋਟ ਵਿਖੇ ਇੱਕ ਲੈਬੋਰੇਟਰੀ ਖੋਲ੍ਹਣ ਦੀ ਮੰਗ ਕੀਤੀ ਗਈ, ਜਿਸ ਤੇ ਡਾ.ਐੱਸ.ਪੀ. ਸਿੰਘ ਓਬਰਾਏ ਨੇ ਮਮਦੋਟ ਵਿਖੇ ਇਸ ਮੰਗ ਨੂੰ ਸਵੀਕਾਰ ਕਰਦੇ ਹੋਏ ਜਲਦੀ ਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਇੱਕ ਲੈਬੋਰੇਟਰੀ ਖੋਲ੍ਹਣਾ ਸਵੀਕਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ’ਚ 4 ਅਤਿ ਆਧੁਨਿਕ ਮੈਡੀਕਲ ਲੈਬੋਰੇਟਰੀਆਂ ਬਣਾਈਆ ਜਾ ਰਹੀਆ ਹਨ, ਜਿਨ੍ਹਾਂ ਵਿੱਚ ਇੱਕ ਲੈਬੋਰੇਟਰੀ ਫਿਰੋਜ਼ਪੁਰ ਸ਼ਹਿਰ ਨੇੜੇ ਹਸਪਤਾਲ ਦੂਸਰੀ ਫਿਰੋਜਪੁਰ ਛਾਉਣੀ ਖਾਲਸਾ ਗੁਰੂਦੁਆਰਾ ਸਾਹਿਬ ਦੇ ਨਜਦੀਕ , ਇੱਕ ਮਮਦੋਟ ਅਤੇ ਇੱਕ ਮਖੂ ਵਿਖੇ ਬਣਾਈ ਜਾਵੇਗੀ। 

ਇਹ ਵੀ ਪੜ੍ਹੋ ਜਲੰਧਰ ਤੋਂ ਵੱਡੀ ਖ਼ਬਰ: ਮਕਸੂਦਾਂ ਕੋਲ ਪੈਂਦੇ ਗ੍ਰੇਟਰ ਕੈਲਾਸ਼ ’ਚ ਦਿਨ-ਦਿਹਾੜੇ ਦੋਹਰਾ ਕਤਲ

ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਇਹ ਲੈਬੋਰੇਟਰੀ ਪੱਛੜੇ ਇਲਾਕੇ ’ਚ ਵਰਦਾਨ ਸਾਬਤ ਹੋਵੇਗੀ ਅਤੇ ਇਸ ਲੈਬੋਰੇਟਰੀ ਲਈ ਯੋਗ ਜਗ੍ਹਾ ਦਾ ਪ੍ਰਬੰਧ ਅਤੇ ਪ੍ਰਪੋਜਲ ਮਮਦੋਟ ਇਕਾਈ ਦੇ ਮੈਂਬਰ ਜਿੰਨੀ ਜਲਦੀ ਕਰਕੇ ਦੇਣਗੇ ਉਨੀ ਹੀ ਜਲਦੀ ਲੈਬੋਰੇਟਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਕਤਨਾਂ ਨੇ ਕਿਹਾ ਕਿ ਉਹ ਮਮਦੋਟ ਲੈਬੋਰੇਟਰੀ ਲਈ ਜਲਦੀ ਤੋ ਜਲਦੀ ਜਗ੍ਹਾ ਦਾ ਪ੍ਰਬੰਧ ਕਰਕੇ ਦੇਣ ਤਾਂ ਜਲਦੀ ਕੰਮ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਇਕਾਈ ਦੇ ਮੈਂਬਰਾ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਬੇਸਹਾਰਾ/ਵਿਧਵਾ ਗਰੀਬ ਪਰਿਵਾਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੀਆਂ ਪੈਨਸ਼ਨਾਂ ਲਗਵਾਉਣ। ਇਸ ਮੌਕੇ ’ਤੇ ਹੋਰਨਾਂ ਤੋ ਇਲਾਵਾ ਅਮਰਜੀਤ ਕੌਰ ਛਾਬੜਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਸੁਖਦੇਵ ਸਿੰਘ ਸੰਗਮ, ਜਸਵੰਤ ਸਿੰਘ ਭੁੱਲਰ, ਬਲਰਾਜ ਸਿੰਘ ਸੰਧੂ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ  ਬਠਿੰਡਾ 'ਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 5 ਸਾਲਾ ਬੱਚੀ, ਪਰਿਵਾਰ ਨੂੰ ਜਬਰ-ਜ਼ਿਨਾਹ ਦਾ ਖ਼ਦਸ਼ਾ


author

Shyna

Content Editor

Related News