ਨੌਜਵਾਨ ਲੜਕੇ ਦੀ ਅਚਾਨਕ ਮੌਤ
Saturday, Aug 31, 2019 - 12:15 PM (IST)

ਸਰਾਏ ਅਮਾਨਤ ਖਾਂ (ਰਾਜਿੰਦਰ) - ਕਸਬਾ ਸਰਾਏ ਅਮਾਨਤ ਖਾਂ ਵਿਖੇ ਨੌਜਵਾਨ ਲੜਕੇ ਦੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਲੜਕਾ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਸਥਾਨਕ ਇਕ ਦੁਕਾਨ ’ਤੇ ਕੰਮ ਕਰਦਾ ਸੀ, ਕੰਮ ਤੋਂ ਬਾਅਦ ਜਦੋਂ ਲੜਕਾ ਆਪਣੇ ਘਰ ਆ ਗਿਆ । ਜਦੋਂ ਉਹ ਬਾਜ਼ਾਰ ਕਿਸੇ ਕੰਮ ਗਿਆ ਤਾਂ ਅਚਾਨਕ ਡਿੱਗ ਗਿਆ। ਜਦੋਂ ਲੋਕਾਂ ਦੇਖਿਆ ਤਾਂ ਨੌਜਵਾਨ ਲਖਵਿੰਦਰ ਸਿੰਘ (18) ਪੁੱਤਰ ਬਲਵਿੰਦਰ ਸਿੰਘ ਵਾਸੀ ਕਸਬਾ ਸਰਾਏ ਅਮਾਨਤ ਖਾਂ ਦੀ ਮੌਤ ਹੋ ਚੁੱਕੀ ਸੀ। ਲਡ਼ਕੇ ਦੇ ਦੋ ਭਰਾਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਵੀ ਮਰ ਚੁੱਕੀ ਹੈ। ਲੜਕੇ ਦੀ ਬੇਵਕਤੀ ਮੌਤ ’ਤੇ ਸਮੁੱਚੇ ਕਸਬਾ ਨਿਵਾਸੀਆਂ ’ਚ ਸੋਗ ਪਾਇਆ ਜਾ ਰਿਹਾ ਹੈ।