ਜਲੰਧਰ: ਜੁੱਤੀਆਂ ਪਾ ਕੇ ਜੋਤ ਜਗਾਉਣ ਤੋਂ ਬਾਅਦ ਵਿਵਾਦਾਂ ''ਚ ਘਿਰੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਮੰਗੀ ਮੁਆਫ਼ੀ
Friday, Sep 17, 2021 - 11:40 AM (IST)
ਜਲੰਧਰ (ਪੁਨੀਤ)- ਜੁੱਤੀਆਂ ਪਾ ਕੇ ਜੋਤ ਜਗਾਉਣ ਤੋਂ ਬਾਅਦ ਵਿਵਾਦਾਂ 'ਚ ਆਏ ਸੰਤੋਖ ਸਿੰਘ ਚੌਧਰੀ ਨੇ ਮੁਆਫ਼ੀ ਮੰਗ ਗਈ ਹੈ। ਸੰਤੋਖ ਸਿੰਘ ਚੌਧਰੀ ਦੇ ਘਰ ਬਾਹਰ ਸ਼ਿਵ ਸੈਨਾ ਵੱਲੋਂ ਬੀਤੇ ਦਿਨ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਸੰਸਦ ਮੈਂਬਰ ਚੌਧਰੀ ਨੇ ਸੋਸ਼ਲ ਮੀਡੀਆ ਜ਼ਰੀਏ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਵੀਰਵਾਰ ਬੀ. ਐੱਸ. ਐੱਨ. ਐੱਲ. ਵੱਲੋਂ ਆਯੋਜਿਤ ਹਿੰਦੀ ਪੰਦਰਵਾੜੇ ਵਿਚ ਸ਼ਾਮਲ ਹੋਏ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਜੋਤ ਜਗਾਉਣ ਦੀ ਰਸਮ ਹੋ ਰਹੀ ਸੀ। ਸਾਰੇ ਮੌਜੂਦ ਮੋਹਤਬਰਾਂ ਨੇ ਜੁੱਤੀਆਂ ਪਹਿਨੀਆਂ ਹੋਈਆਂ ਸਨ ਅਤੇ ਕਾਹਲੀ-ਕਾਹਲੀ ਵਿਚ ਉਹ ਜੁੱਤੀ ਲਾਹੁਣੀ ਭੁੱਲ ਗਏ, ਜਿਸ ਕਾਰਨ ਅਣਜਾਣੇ ਵਿਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਮੇਰਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਫਿਰ ਵੀ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਸ ਦੇ ਲਈ ਮੈਂ ਮੁਆਫ਼ੀ ਮੰਗਦਾ ਹਾਂ।
ਇਹ ਵੀ ਪੜ੍ਹੋ: 9ਵੀਂ ਦੇ ਵਿਦਿਆਰਥੀ ਦਾ ਸ਼ਰਮਨਾਕ ਕਾਰਾ, ਸਹਿਪਾਠੀ ਦੀ ਨਕਲੀ ਫੇਸਬੁੱਕ ਆਈ. ਡੀ. ਬਣਾ ਕੇ ਲਿਖ ਦਿੱਤਾ ‘ਮੈਂ ਗੇਅ ਹੂੰ’
ਇਥੇ ਦੱਸਣਯੋਗ ਹੈ ਕਿ ਬੀ. ਐੱਸ. ਐੱਨ. ਐੱਲ. ਵੱਲੋਂ ਬੀਤੇ ਦਿਨੀਂ ਹੈੱਡ ਆਫ਼ਿਸ ਵਿਚ ਹਿੰਦੀ ਪੰਦਰਵਾੜਾ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਮੁੱਖ ਮਹਿਮਾਨ ਸਨ। ਇਸ ਦੌਰਾਨ ਉਨ੍ਹਾਂ ਮਾਤਾ ਰਾਣੀ ਦੀ ਤਸਵੀਰ ਅੱਗੇ ਜੋਤ ਜਗਾਉਣ ਸਮੇਂ ਆਪਣੇ ਬੂਟ ਨਹੀਂ ਲਾਹੇ ਸਨ, ਜਿਸ ਦਾ ਸ਼ਿਵ ਸੈਨਾ (ਸਮਾਜਵਾਦੀ) ਵੱਲੋਂ ਵਿਰੋਧ ਕਰਦਿਆਂ ਸੰਸਦ ਮੈਂਬਰ ਚੌਧਰੀ ਦੇ ਘਰ ਦੇ ਅੱਗੇ ਪ੍ਰਦਰਸ਼ਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਰੂਪਨਗਰ ਤੋਂ ਵੱਡੀ ਖ਼ਬਰ: ਭੈਣ ਦੀ 'ਲਵ ਮੈਰਿਜ' ਦੇ 2 ਸਾਲ ਬਾਅਦ ਸਾਲੇ ਨੇ ਬੇਰਹਿਮੀ ਨਾਲ ਵੱਢਿਆ ਜੀਜਾ
ਸ਼ਿਵ ਸੈਨਾ (ਸ) ਦੇ ਚੇਅਰਮੈਨ ਪੰਜਾਬ ਨਰਿੰਦਰ ਥਾਪਰ ਦੀ ਅਗਵਾਈ ਵਿਚ ਪੁੱਜੇ ਆਗੂਆਂ ਨੇ ਕਿਹਾ ਕਿ ਸੀ ਸੰਸਦ ਮੈਂਬਰ ਚੌਧਰੀ ਨੇ ਅਜਿਹਾ ਕਰਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਥਾਪਰ ਨੇ ਕਿਹਾ ਕਿ ਬੀ. ਐੱਸ. ਐੱਨ. ਐੱਲ. ਦੇ ਜੀ. ਐੱਮ. ਸੁਨੀਲ ਕੁਮਾਰ ਦੀ ਅਗਵਾਈ ਵਿਚ ਹੋਏ ਇਸ ਪ੍ਰੋਗਰਾਮ ਦੌਰਾਨ ਇਹ ਅਪਮਾਨ ਹੋਇਆ ਹੈ, ਜਿਸ ਕਾਰਨ ਉਨ੍ਹਾਂ ਅਤੇ ਪ੍ਰੋਗਰਾਮ ਵਿਚ ਮੌਜੂਦ ਅਧਿਕਾਰੀ ਪ੍ਰਦੀਪ ਸੋਨੀ, ਵਿਜੇ ਕੁਮਾਰ, ਪ੍ਰਿਤਪਾਲ ਸਿੰਘ, ਦਰਸ਼ਨ ਸਿੰਘ, ਨਵਨੀਤ ਸਿੰਘ ਅਤੇ ਹੋਰਨਾਂ ਨੂੰ ਤੁਰੰਤ ਲਿਖ਼ਤੀ ਰੂਪ ਵਿਚ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਇੰਨੇ ਵੱਡੇ ਅਹੁਦੇ ’ਤੇ ਬੈਠੇ ਉਕਤ ਅਧਿਕਾਰੀ ਨੇ ਮਰਿਆਦਾ ਦਾ ਧਿਆਨ ਨਹੀਂ ਰੱਖਿਆ। ਜੇਕਰ ਉਹ ਮੁਆਫ਼ੀ ਨਹੀਂ ਮੰਗਦੇ ਤਾਂ ਜਲਦ ਬੀ. ਐੱਸ. ਐੱਨ. ਐੱਲ. ਦੇ ਹੈੱਡ ਆਫ਼ਿਸ ਦੇ ਜੀ. ਐੱਮ. ਸੁਨੀਲ ਕੁਮਾਰ ਦਾ ਘਿਰਾਓ ਕੀਤਾ ਜਾਵੇਗਾ। ਪ੍ਰਦਰਸ਼ਨ ਤੋਂ ਬਾਅਦ ਸੰਤੋਖ ਸਿੰਘ ਚੌਧਰੀ ਨੇ ਮੁਆਫ਼ੀ ਮੰਗ ਲਈ ਹੈ।
ਇਹ ਵੀ ਪੜ੍ਹੋ: 'ਬਾਬਾ ਸੋਢਲ' ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਇਹ ਰਸਤੇ ਰਹਿਣਗੇ ਬੰਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ