ਪੰਜਾਬ ਸਰਕਾਰ ਵਲੋਂ ਸੰਤ ਸੀਚੇਵਾਲ ਦੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੈਂਬਰੀ ਤੋਂ ਛੁੱਟੀ

Friday, Nov 30, 2018 - 08:57 AM (IST)

ਪੰਜਾਬ ਸਰਕਾਰ ਵਲੋਂ ਸੰਤ ਸੀਚੇਵਾਲ ਦੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੈਂਬਰੀ ਤੋਂ ਛੁੱਟੀ

ਕਪੂਰਥਲਾ - ਪੰਜਾਬ ਸਰਕਾਰ ਵਲੋਂ ਸੰਤ ਸੀਚੇਵਾਲ ਦੀ ਪੰਜਾਬ ਪ੍ਰਦੂਸ਼ਣ ਬੋਰਡ ਦੀ ਮੈਂਬਰਸ਼ਿਪ ਵਾਪਸ ਲੈ ਲਈ ਗਈ ਹੈ। ਦੱਸ ਦੇਈਏ ਕਿ ਸੰਤ ਸੀਚੇਵਾਲ ਦੀ ਰਿਪੋਰਟ ਦੇ ਆਧਾਰ 'ਤੇ ਹੀ ਨੈਸ਼ਲਨ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ 50 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਸੀ।

ਇਸ ਸਬੰਧੀ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਤਾਂ ਕਾਫੀ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਸਨ ਪਰ ਸਰਕਾਰ ਨੇ ਹੀ ਦੇਰੀ ਕਰ ਦਿੱਤੀ। ਸੰਤ ਸੀਚੇਵਾਲ ਨੇ ਕਿਹਾ ਕਿ ਜਿੰਨਾ ਸਮਾਂ ਸਾਨੂੰ ਸੇਵਾ ਨਿਭਾਉਣ ਦਾ ਮੌਕਾ ਮਿਲਿਆ, ਅਸੀਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕੀਤੀ। 'ਜਗਬਾਣੀ' ਵਲੋਂ ਪੁੱਛੇ ਜਾਣ 'ਤੇ ਕੀ ਪ੍ਰਦੂਸ਼ਣ ਕੰਟੋਰਲ ਬੋਰਡ ਵਲੋਂ ਕੀਤੇ ਗਏ 50 ਕਰੋੜ ਦੇ ਜੁਰਮਾਨੇ ਦੀ ਵਜ੍ਹਾ ਕਰਕੇ ਤਾਂ ਨਹੀਂ ਹਟਾਇਆ ਗਿਆ? ਤਾਂ ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਅਸੀਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਹਮਣ ਪੰਜਾਬ ਦੇ ਪਾਣੀਆਂ ਦੀ ਅਸਲ ਤਸਵੀਰ ਰੱਖੀ ਸੀ, ਜੋ ਸਾਡਾ ਫਰਜ਼ ਸੀ। ਪੰਜਾਬ 'ਚ ਗੰਦਾ ਪਾਣੀ ਪੀਣ ਨਾਲ ਲੋਕ ਅਨੇਕਾ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਇਸ ਤਰ੍ਹਾਂ ਮਰਦੇ ਤੇ ਤੜਫਦੇ ਨਹੀਂ ਦੇਖ ਸਕਦੇ।


author

rajwinder kaur

Content Editor

Related News