ਡਰਾਈਵਰ ਨੇ ਖੋਲ੍ਹੀ ''ਸੰਤ ਢੱਡਰੀਆਂ ਵਾਲੇ ਦੀ ਪੋਲ!

Thursday, Feb 06, 2020 - 04:30 PM (IST)

ਡਰਾਈਵਰ ਨੇ ਖੋਲ੍ਹੀ ''ਸੰਤ ਢੱਡਰੀਆਂ ਵਾਲੇ ਦੀ ਪੋਲ!

ਚੰਡੀਗੜ੍ਹ : ਖੁਦ ਨੂੰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਡਰਾਈਵਰ ਦੱਸਣ ਵਾਲੇ ਇਕ ਵਿਅਕਤੀ ਵਲੋਂ ਉਨ੍ਹਾਂ 'ਤੇ ਕਥਿਤ ਦੋਸ਼ ਲਾਏ ਗਏ ਹਨ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ 'ਚ ਉਕਤ ਵਿਅਕਤੀ ਨੇ ਦੱਸਿਆ ਹੈ ਕਿ ਢੱਡਰੀਆਂ ਵਾਲੇ ਦਾ ਕੰਮ ਸਿਰਫ ਲੋਕਾਂ ਨੂੰ ਲੁੱਟਣਾ ਹੈ ਅਤੇ ਇੱਥੋਂ ਤੱਕ ਕਿ ਢੱਡਰੀਆਂ ਵਾਲੇ ਦੇ ਹਮਾਇਤੀ ਨਸ਼ਿਆਂ 'ਚ ਵੀ ਸ਼ਾਮਲ ਹਨ। ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਸੰਤ ਢੱਡਰੀਆਂ ਵਾਲੇ ਨੇ ਕਰੋੜਾਂ ਰੁਪਿਆਂ ਦੀ ਜਾਇਦਾਦ ਬਣਾਈ ਹੋਈ ਹੈ।

ਉਸ ਨੇ ਢੱਡਰੀਆਂ ਵਾਲੇ ਨੂੰ ਆਰ. ਐੱਸ. ਐੱਸ. ਦਾ ਪਿੱਠੂ ਤੱਕ ਕਹਿ ਦਿੱਤਾ ਅਤੇ ਇਹ ਵੀ ਕਿਹਾ ਕਿ ਸਿਰਸੇ ਵਾਲਾ ਵੀ ਢੱਡਰੀਆਂ ਵਾਲੇ ਦਾ ਭਰਾ ਹੀ ਹੈ ਅਤੇ ਅੱਜ ਉਹ ਵੀ ਆਪਣੇ ਗਲਤ ਕੰਮਾਂ ਕਾਰਨ ਜੇਲ 'ਚ ਬੰਦ ਹੈ। ਫਿਲਹਾਲ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਲਾਏ ਗਏ ਕਥਿਤ ਦੋਸ਼ਾਂ ਦੀ 'ਜਗਬਾਣੀ' ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕਰਦਾ ਹੈ।


author

Babita

Content Editor

Related News