ਕਿਸਾਨੀ ਹੱਕਾਂ ਲਈ ਸੰਤ ਰਾਮ ਸਿੰਘ ਵਲੋਂ ਜਾਨ ਦੇਣ ’ਤੇ ਕੈਪਟਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ

12/16/2020 10:56:58 PM

ਜਲੰਧਰ : ਸਿੰਘੂ ਸਰਹੱਦ ’ਤੇ ਧਰਨੇ ’ਤੇ ਬੈਠੇ ਸੰਤ ਰਾਮ ਸਿੰਘ ਸਿੰਘੜਾ ਨੇ ਕਿਸਾਨੀ ਹੱਕਾਂ ਲਈ ਆਪਣੀ ਜਾਨ ਦੇ ਦਿੱਤੀ। ਇਸ ਦੁੱਖ ਭਰੀ ਖਬਰ ਨੂੰ ਸੁਣਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਸੰਤ ਰਾਮ ਸਿੰਘ ਸਿੰਘੜਾ ਵਾਲਿਆਂ ਦੀ ਮੌਤ ਦੀ ਖਬਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਪੋੋਸਟ ਸ਼ੇਅਰ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਲਿਖਿਆ ਕਿ ਸਿੰਘੂ ਬਾਰਡਰ ਵਿਖੇ ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨ ਖਿਲਾਫ ਪ੍ਰਦਰਸ਼ਨ ਕਰ ਰਹੇ ਸੰਤ ਰਾਮ ਸਿੰਘ ਜੀ ਨਾਨਕਸਰ ਸਿੰਘੜਾ ਵਾਲਿਆਂ ਦੀ ਮੌਤ ਦੀ ਖਬਰ ਨਾਲ ਮਨ ਨੂੰ ਗਹਿਰਾ ਦੁੱਖ ਪਹੁੰਚਿਆ ਹੈ। ਮੇਰੀਆਂ ਅਰਦਾਸਾਂ ਉਨ੍ਹਾਂ ਦੇ ਪਰਿਵਾਰ ਤੇ ਸੰਗਤਾਂ ਦੇ ਨਾਲ ਹਨ।

ਦੱਸਣਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨੀ ਅੰਦੋਲਨ ਜਾਰੀ ਹੈ। ਇਸ ਦੌਰਾਨ ਸਿੰਘੂ ਸਰਹੱਦ ’ਤੇ ਧਰਨੇ ’ਤੇ ਬੈਠੇ ਸੰਤ ਰਾਮ ਸਿੰਘ ਸਿੰਘੜਾ ਨੇ ਕਿਸਾਨੀ ਹੱਕਾਂ ਲਈ ਖੁਦ ਨੂੰ ਗੋਲੀ ਮਾਰ ਜਾਨ ਦੇ ਦਿੱਤੀ। ਉਹ ਕਿਸਾਨੀ ਅੰਦੋਲਨ ’ਚ ਖੇਤੀ ਕਾਨੂੰਨਾਂ ਵਿਰੁੱਧ ਲਗਾਤਾਰ ਸੰਘਰਸ਼ ਕਰ ਰਹੇ ਸਨ।  


 


Deepak Kumar

Content Editor

Related News