ਸਰਕਾਰ ਅਤੇ ਸਿਸਟਮ ਦੀ ਲਾਪ੍ਰਵਾਹੀ ਕਾਰਣ ਪਵਿੱਤਰ ਵੇਈਂ 'ਚ ਮਰ ਰਹੀਆਂ ਨੇ ਮੱਛੀਆਂ: ਸੰਤ ਸੀਚੇਵਾਲ

Monday, Apr 26, 2021 - 06:35 PM (IST)

ਚੰਡੀਗੜ੍ਹ (ਬਿਊਰੋ)-ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਸਰਕਾਰ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ। ਪਵਿੱਤਰ ਕਾਲੀ ਵੇਂਈ ਵਿਚ ਲਗਾਤਾਰ ਗੰਦੇ ਪਾਣੀ ਕਾਰਨ ਮਰ ਰਹੀ ਮੱਛੀਆਂ ਨੂੰ ਲੈ ਕੇ ਸੀਚੇਵਾਲ ਨੇ ਕਿਹਾ ਹੈ ਕਿ ਸਰਕਾਰ ਅਤੇ ਸਿਸਟਮ ਦੀ ਲਾਪ੍ਰਵਾਹੀ ਕਾਰਣ ਬੇਜ਼ੁਬਾਨਾਂ ਦੀ ਮੌਤ ਹੋ ਰਹੀ ਹੈ। ਸੀਚੇਵਾਲ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮਨ ਨੂੰ ਦੁਖੀ ਕਰਨ ਵਾਲੀ ਗੱਲ ਹੈ। ਟ੍ਰੀਟਮੈਂਟ ਪਲਾਂਟ ਨਾ ਚੱਲਣ ਕਾਰਣ ਅਤੇ ਬਾਈਪਾਸ ਕਰਨ ਕਾਰਣ ਗੰਦਾ ਪਾਣੀ ਪਵਿੱਤਰ ਕਾਲੀ ਵੇਂਈ ਵਿਚ ਆ ਰਿਹਾ ਹੈ, ਜਿਸ ਨਾਲ ਮੱਛੀਆਂ ਮਰ ਰਹੀਆਂ ਹਨ। ਕਾਲੀ ਵੇਂਈ ਵਿਚ ਸਾਫ਼ ਪਾਣੀ ਵਗਦਾ ਸੀ, ਜੋ ਲੱਖਾਂ ਮੱਛੀਆਂ ਨੂੰ ਜੀਵਨ ਦੇ ਰਿਹਾ ਸੀ ਪਰ ਪਿਛਲੇ ਡੇਢ ਮਹੀਨੇ ਤੋਂ ਵੇਂਈ ਵਿਚ ਸਾਫ਼ ਪਾਣੀ ਨਹੀਂ ਆ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਵੀ ਬੇਨਤੀ ਕੀਤੀ ਸੀ ਪਰ ਗੰਦੇ ਪਾਣੀ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਹਿਰਦੇ ਨੂੰ ਵਲੂੰਧਰ ਰਿਹਾ ਹੈ। ਇਹ ਸਿਸਟਮ ਦੀ ਜਵਾਬਦੇਹੀ ਹੈ ਅਤੇ ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : PGI 'ਚ ਦਾਖ਼ਲ ਜਬਰ-ਜ਼ਿਨਾਹ ਪੀੜਤਾ 7 ਸਾਲਾ ਬੱਚੀ ਇਕ ਮਹੀਨੇ ਤੋਂ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਜੰਗ

PunjabKesari

ਸੰਤ ਬਲਬੀਰ ਸਿੰਘ ਸੀਚੇਵਾਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਪੰਜਾਬ ਵਿਚ ਦਰਿਆਵਾਂ ਦੇ ਪ੍ਰਦੂਸ਼ਣ ’ਤੇ ਗਠਿਤ ਮਾਨੀਟਰਿੰਗ ਕਮੇਟੀ ਦੇ ਮੈਂਬਰ ਰਹੇ ਹਨ। ਬਾਵਜੂਦ ਇਸ ਦੇ ਅੱਜ ਸਥਿਤੀ ਇਹ ਹੈ ਕਿ ਉਨ੍ਹਾਂ ਦੀ ਅੱਖਾਂ ਸਾਹਮਣੇ ਹੀ ਪਵਿੱਤਰ ਵੇਂਈ ਵਿਚ ਲਗਾਤਾਰ ਗੰਦਾ ਪਾਣੀ ਵਗ ਰਿਹਾ ਹੈ ਅਤੇ ਉਹ ਬੇਵਸ ਹੋ ਕੇ ਸਰਕਾਰ ਤੋਂ ਜਵਾਬ ਦੀ ਉਮੀਦ ਲਾਈ ਬੈਠੇ ਹਨ।

ਇਹ ਵੀ ਪੜ੍ਹੋ : ਉੱਤਰਾਖੰਡ ਨੂੰ ਜਾਣ ਵਾਲੇ ਸਾਵਧਾਨ, ਹੁਣ ਕੋਰੋਨਾ ਨੈਗੇਟਿਵ ਰਿਪੋਰਟ ਦੇ ਬਿਨਾਂ ਨਹੀਂ ਮਿਲੇਗੀ ਐਂਟਰੀ

ਸੰਤ ਬਲਬੀਰ ਸਿੰਘ ਸੀਂਚੇਵਾਲ ਵਾਲੀ ਕਮੇਟੀ ਵਲੋਂ ਕੀਤੀ ਰਿਪੋਰਟ ’ਤੇ ਹੀ ਪੰਜਾਬ ਸਰਕਾਰ ਨੂੰ ਹੋਇਆ ਸੀ 50 ਕਰੋੜ ਦਾ ਜੁਰਮਾਨਾ
ਸੰਤ ਬਲਬੀਰ ਸਿੰਘ ਸੀਂਚੇਵਾਲ ਵਾਲੀ ਕਮੇਟੀ ਨੇ ਪੰਜਾਬ ਦੇ ਦਰਿਆਵਾਂ ਵਿਚ ਪ੍ਰਦੂਸ਼ਣ ’ਤੇ ਲਗਾਤਾਰ ਸਰਵੇ ਕਰ ਕੇ ਵਿਸਤ੍ਰਿਤ ਰਿਪੋਟਰਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿਚ ਦਾਖਲ ਕੀਤੀਆਂ ਸਨ ਅਤੇ ਇਸ ਰਿਪੋਰਟ ਦੇ ਆਧਾਰ ’ਤੇ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ ਤਕ ਲਗਾਇਆ ਗਿਆ ਸੀ। ਬੇਸ਼ੱਕ ਇਹ ਮਾਮਲਾ ਅਜੇ ਸੁਪਰੀਮ ਕੋਰਟ ’ਚ ਵਿਚਾਰਾਧੀਨ ਹੈ ਪਰ ਜੁਰਮਾਨੇ ਤੋਂ ਬਾਅਦ ਵੀ ਪੰਜਾਬ ਸਰਕਾਰ ਦਰਿਆਵਾਂ ਵਿਚ ਪ੍ਰਦੂਸ਼ਣ ’ਤੇ ਪੂਰੀ ਤਰ੍ਹਾਂ ਰੋਕ ਨਹੀਂ ਲਗਾ ਸਕੀ ਹੈ।

ਇਹ ਵੀ ਪੜ੍ਹੋ : ਫਗਵਾੜਾ-ਜਲੰਧਰ ਜੀ. ਟੀ. ਰੋਡ ‘ਤੇ ਵਾਪਰੇ ਭਿਆਨਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ

ਕਾਰ ਸੇਵਕ ਕਰ ਰਹੇ ਸਫ਼ਾਈ
ਸੀਂਚੇਵਾਲ ਨੇ ਕਿਹਾ ਕਿ ਨਿਰਮਲ ਕੁਟੀਆ ਦੇ ਕਾਰ ਸੇਵਕ ਇਨ੍ਹੀਂ ਦਿਨੀਂ ਦਿਨ-ਰਾਤ ਪਵਿੱਤਰ ਕਾਲੀ ਵੇਂਈ ਦੀ ਸਾਫ਼-ਸਫ਼ਾਈ ਦੇ ਅਭਿਆਨ ਵਿਚ ਲੱਗੇ ਹੋਏ ਹਨ, ਤਾਂ ਕਿ ਵੇਂਈ ਦੀ ਪਵਿੱਤਰਤਾ ਕਾਇਮ ਰੱਖੀ ਜਾ ਸਕੇ ਪਰ ਲਗਾਤਾਰ ਗੰਦੇ ਪਾਣੀ ਦੇ ਆਉਣ ਨਾਲ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਾਬਿਤ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਹੋਟਲ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਪਹੁੰਚੀ ਪੁਲਸ ਤੇ ਪਿਆ ਭੜਥੂ


shivani attri

Content Editor

Related News