ਮਾਘੀ ਮੇਲੇ ''ਤੇ ਸਿਆਸੀ ਕਾਨਫਰੰਸ ਰੋਕਣ ਲਈ ਸਤਿਕਾਰ ਕਮੇਟੀ ਵਲੋਂ ਰੋਸ ਮਾਰਚ
Wednesday, Jan 03, 2018 - 02:39 PM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸਤਿਕਾਰ ਕਮੇਟੀ ਵੱਲੋਂ ਮੇਲਾ ਮਾਘੀ 'ਤੇ ਹੋਣ ਵਾਲੀ ਸਿਆਸੀ ਕਾਰਫਰੰਸ ਨੂੰ ਰੋਕਣ ਲਈ ਸ੍ਰੀ ਮੁਕਤਸਰ ਸਾਹਿਬ 'ਚ ਤਖ਼ਤਾਂ ਫੜ ਕੇ ਰੋਸ ਮਾਰਚ ਕੱਢਿਆ ਗਿਆ। ਜਾਣਕਾਰੀ ਮਿਲੀ ਹੈ ਕਿ ਇਸ ਰੋਸ ਮਾਰਚ ਰਾਹੀ ਸਤਿਕਾਰ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਪਿਆ। ਇਸ ਮੌਕੇ ਕਮੇਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਹੈ ਕਿ ਸ਼ਹੀਦੀ ਜੋੜ ਮੇਲੇ ਦੌਰਾਨ ਸਿਆਸੀ ਕਾਨਫਰੰਸ ਨਹੀਂ ਹੋਵੇਗੀ। ਜਿਸ ਨੂੰ ਰੋਕਣ ਲਈ ਅੱਜ ਇਹ ਰੋਸ ਮਾਰਚ ਕੱਢਿਆ ਗਿਆ।
