ਪੰਜਾਬ ਕੈਬਨਿਟ ''ਚ ਇਹ ਜ਼ਿੰਮੇਵਾਰੀਆਂ ਸੰਭਾਲ ਸਕਦੇ ਨੇ ਸੰਜੀਵ ਅਰੋੜਾ, ਇੰਡਸਟਰੀ ਦੇ ਨਾਲ ਮਿਲ ਸਕਦੈ ਇਕ ਹੋਰ ਵਿਭਾਗ

Friday, Mar 14, 2025 - 11:47 AM (IST)

ਪੰਜਾਬ ਕੈਬਨਿਟ ''ਚ ਇਹ ਜ਼ਿੰਮੇਵਾਰੀਆਂ ਸੰਭਾਲ ਸਕਦੇ ਨੇ ਸੰਜੀਵ ਅਰੋੜਾ, ਇੰਡਸਟਰੀ ਦੇ ਨਾਲ ਮਿਲ ਸਕਦੈ ਇਕ ਹੋਰ ਵਿਭਾਗ

ਲੁਧਿਆਣਾ (ਹਿਤੇਸ਼)- ਲੁਧਿਆਣਾ ਵੈਸਟ ਸੀਟ ’ਤੇ ਹੋਣ ਵਾਲੀ ਉਪ ਚੋਣ ਤੋਂ ਪਹਿਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਮੰਤਰੀ ਬਣਾਏ ਜਾਣ ਦੀ ਜੋ ਚਰਚਾ ਸੁਣਨ ਨੂੰ ਮਿਲ ਰਹੀ ਹੈ। ਉਸ ਵਿਚ ਉਨ੍ਹਾਂ ਇੰਡਸਟਰੀ ਦੇ ਨਾਲ ਇਕ ਹੋਰ ਵਿਭਾਗ ਦੀ ਜ਼ਿੰਮੇਦਾਰੀ ਮਿਲੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਉਲਟਫ਼ੇਰ! ਪਾਰਟੀ ਬਦਲਣ ਦੀ ਤਿਆਰੀ 'ਚ ਕਈ ਲੀਡਰ

ਇੱਥੇ ਜਿਕਰਯੋਗ ਹੋਵੇਗਾ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਦੇ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਲੁਧਿਆਣਾ ਵੈਸਟ ਸੀਟ ’ਤੇ ਹੋਣ ਵਾਲੀ ਉਪ ਚੋਣ ਦੇ ਦੌਰਾਨ ਉਨਾਂ ਦੀ ਪਤਨੀ ਨੂੰ ਹੀ ਟਿਕਟ ਦਿੱਤੀ ਜਾਵੇਗੀ ਪਰ ਦਿੱਲੀ ਵਿਧਾਨਸਭਾ ਦੀ ਚੋਣ ਦੇ ਦੌਰਾਨ ਹੋਈ ਆਮ ਆਦਮੀ ਪਾਰਟੀ ਦੀ ਹਾਰ ਦੇ ਬਾਅਦ ਸਾਰੇ ਸਮੀਕਰਨ ਹੀ ਬਦਲ ਗਏ ਹਨ। ਜਿਸਦੇ ਤਹਿਤ ਲੁਧਿਆਣਾ ਵੈਸਟ ਸੀਟ ’ਤੇ ਹੋਣ ਵਾਲੀ ਉਪ ਚੋਣ ਦੇ ਲਈ ਗੋਗੀ ਦੀ ਪਤਨੀ ਦੀ ਜਗ੍ਹਾ ਰਾਜਸਭਾ ਸੰਸਦ ਸੰਜੀਵ ਅਰੋੜਾ ਨੂੰ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਬਣਾਇਆ ਗਿਆ ਹੈ। ਇਸ ਫੈਸਲੇ ਨੂੰ ਦਿੱਲੀ ਵਿਚ ਹਾਰ ਦੇ ਬਾਅਦ ਕੇਜਰੀਵਾਲ ਨੂੰ ਰਾਸ਼ਟਰੀ ਰਾਜਨੀਤੀ ਵਿਚ ਪੀ.ਐੱਮ ਮੋਦੀ ਦੇ ਮੁਕਾਬਲੇ ਵਿਚ ਬਣਾਈ ਰੱਖਣ ਦੇ ਲਈ ਰਾਜ ਸਭਾ ਵਿਚ ਭੇਜਣ ਦੀ ਕਵਾਇਦ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਜਿਸਦੇ ਬਾਅਦ ਤੋਂ ਇਹ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਉਪ ਚੋਣ ਤੋਂ ਪਹਿਲਾ ਸੰਜੀਵ ਅਰੋੜਾ ਨੂੰ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਵੀ ਬਣਾਇਆ ਜਾਵੇਗਾ।

ਇਸਸਬੰਧ ਵਿਚ ਸੂਤਰਾਂ ਦਾ ਦਾਅਵਾ ਹੈ ਕਿ ਮੰਤਰੀ ਬਣਾਏ ਜਾਣ ਦੀ ਸੂਰਤ ਵਿਚ ਸੰਜੀਵ ਅਰੋੜਾ ਨੂੰ ਇੰਡਸਟਰੀ ਦੇ ਨਾਲ ਇਕ ਹੋਰ ਵਿਭਾਗ ਦੀ ਜ਼ਿੰਮੇਦਾਰੀ ਮਿਲੇਗੀ। ਜਿਸ ਦੇ ਸੰਕੇਤ ਪਿਛਲੇ ਦਿਨੀਂ ਕੈਬਨਿਟ ਵਿਚ ਇੰਡਸਟਰੀ ਦੇ ਲਈ ਮਨਜ਼ੂਰ ਕੀਤੀ ਗਈ ਵਨ ਟਾਈਮ ਸੈਟਲਮੈਂਟ ਪਾਲਿਸੀ ਦਾ ਕ੍ਰੈਡਿਟ ਅਰੋੜਾ ਨੂੰ ਦੇਣ ਦੀ ਕੋਸ਼ਿਸ਼ ਨਾਲ ਮਿਲ ਚੁਕੇ ਹਨ।

ਸਮੱਸਿਆਵਾਂ ਦੇ ਹੱਲ ਦੇ ਨਾਲ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ

ਸੰਜੀਵ ਅਰੋੜਾ ਦੀ ਬੈਕਗਰਾਊਂਡ ਲੁਧਿਆਣਾ ਦੇ ਨਾਲ ਇੰਡਸਟਰੀ ਨਾਲ ਵੀ ਜੁੜੀ ਹੋਈ ਹੈ। ਉਨ੍ਹਾਂ ਦੇ ਵੱਲੋਂ ਰਾਜ ਸਭਾ ਸੰਸਦ ਬਣਨ ਦੇ ਬਾਅਦ ਤੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਨਾਲ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - Punjab: ਗੋਲ਼ੀਆਂ ਨਾਲ ਭੁੰਨ 'ਤਾ ਲਾੜਾ! ਸ਼ਿਵ ਸੈਨਾ ਆਗੂ ਦਾ ਵੀ ਬੇਰਹਿਮੀ ਨਾਲ ਕਤਲ (ਵੀਡੀਓ)

ਇਸ ਦੌਰਾਨ ਇੰਡਸਟਰੀ ਅਤੇ ਟਰੇਡ ਦੀਆਂ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦੇ ਹੱਲ ਦੇ ਲਈ ਨਗਰ ਨਿਗਮ ਜਾਂ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਵਾ ਕੇ ਫ਼ੈਸਲੇ ਕੀਤੇ ਜਾ ਰਹੇ ਹਨ। ਅਰੋੜਾ ਵੱਲੋਂ ਹਲਵਾਰਾ ਵਿਚ ਏਅਰਪੋਰਟ ਚਾਲੂ ਕਰਨ ਦੇ ਇਲਾਵਾ ਨੈਸ਼ਨਲ ਹਾਈਵੇ ਅਥਾਰਿਟੀ ਦੇ ਪ੍ਰਾਜੈਕਟ ਪੂਰੇ ਕਰਵਾਉਣ ਦੇ ਲਈ ਲੁਧਿਆਣਾ ਤੋਂ ਲੈ ਕੇ ਦਿੱਲੀ ਤੱਕ ਰੈਗੂਲਰ ਫਾਲੋਅਪ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸਿਵਲ ਹਸਪਤਾਲ ਵਿਚ ਇੰਫਰਾਸਟੱਕਚਰ ਦੀ ਕਮੀ ਪੂਰੀ ਕਰਨ ਦੇ ਲਈ ਵੀ ਅਰੋੜਾ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ। ਹੁਣ ਉਨ੍ਹਾਂ ਦਾ ਫੋਕਸ ਲੁਧਿਆਣਾ ਵਿਚ ਸਫਾਈ ਵਿਵਸਥਾ, ਸੜਕਾਂ, ਪਾਰਕਾਂ, ਸਟ੍ਰੀਟ ਲਾਈਟ ਸਿਸਟਮ ਵਿਚ ਸੁਧਾਰ ਲਿਆਉਣ ’ਤੇ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News