ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਵੱਲੋਂ ਪੰਚਾਇਤੀਕਰਨ ਦੇ ਵਿਰੋਧ ’ਚ ਮੀਟਿੰਗ

Tuesday, Jun 26, 2018 - 06:42 AM (IST)

ਤਰਨਤਾਰਨ,   (ਆਹਲੂਵਾਲੀਆ)-  ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਜ਼ਿਲਾ ਤਰਨਤਾਰਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਭਾਗ ਨੂੰ ਪੰਚਾਇਤੀਕਰਨ ਦੇ ਵਿਰੋਧ ਵਿਚ ਰੋਸ ਪ੍ਰਗਟ ਜ਼ਿਲਾ ਪ੍ਰਧਾਨ ਦਿਲਬਾਗ ਸਿੰਘ ਦੋਬੁਰਜੀ ਦੀ ਅਗਵਾਈ ਹੇਠ ਸਥਾਨਕ ਗਾਂਧੀ ਪਾਰਕ ਵਿਖੇ ਕੀਤਾ ਗਿਅਾ। ਇਸ ਮੌਕੇ ’ਤੇ ਇਸ ਸਬੰਧ ਵਿਚ ਵਿਚਾਰ ਚਰਚਾ ਕਰਦੇ ਜ਼ਿਲਾ ਜਨ. ਸਕੱਤਰ ਕੁਲਦੀਪ ਸਿੰਘ ਵਿਰਕ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਪੰਚਾਇਤੀਕਰਨ ਦੇ ਵਿਰੋਧ ਵਿਚ ਪਿੰਡਾਂ ਵਿਚ ਜਾ ਕੇ ਝੰਡਾ ਮਾਰਚ ਕੀਤਾ ਜਾਵੇਗਾ ਅਤੇ ਲੋਕਾਂ  ਦੇ ਪੀਣ ਵਾਲੇ ਪਾਣੀ ਦੀ ਸਹੂਲਤ ਨੂੰ ਸਰਕਾਰ  ਵਲੋਂ ਪੰਚਾਇਤਾਂ ਦੇ ਹਵਾਲੇ ਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਮਹਿਕਮੇ ਦੀਆਂ ਵੱਖ-ਵੱਖ ਜਥੇਬੰਦੀਆਂ ਇਕ ਪਲੇਟ ਫਾਰਮ ’ਤੇ ਇਕੱਠੀਆਂ ਹੋ ਕੇ ਇਸ ਦਾ ਵਿਰੋਧ ਕਰਨਗੀਆਂ ਅਤੇ  27 ਜੂਨ ਨੂੰ ਸੂਬਾ ਕਮੇਟੀ ਦੇ ਸੱਦੇ ’ਤੇ ਐੱਚ.ਓ.ਡੀ. ਮੋਹਾਲੀ ਵਿਖੇ ਇਸ ਸਬੰਧ ਵਿਚ ਦਿੱਤੇ ਜਾ ਰਹੇ ਧਰਨੇ ਵਿਚ ਜ਼ਿਲਾ ਤਰਨਤਾਰਨ ਵੱਲੋਂ ਵਧ ਚਡ਼੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਮੁੱਖ ਸਲਾਹਕਾਰ ਦਿਲਬਾਗ ਸਿੰਘ ਕੰਗ, ਜ਼ਿਲਾ ਖਜ਼ਾਨਚੀ ਗੁਰਵਿੰਦਰ ਸਿੰਘ ਬਾਠ, ਅਹੁਦੇਦਾਰ ਨਵਿੰਦਰ ਸਿੰਘ ਵਲਟੋਹਾ, ਕੇਵਲ ਸਿੰਘ, ਗੁਰਜੀਤ ਸਿੰਘ, ਸਿਮਰਨਜੀਤ ਸਿੰਘ, ਦੇਸ ਰਾਜ, ਹਰਨੰਦ ਸਿੰਘ ਆਦਿ ਹਾਜ਼ਰ ਸਨ।


Related News