ਸੰਗਰੂਰ ਦੀ ਪੰਚਾਇਤ ਦਾ ਅਨੋਖਾ ਫ਼ੈਸਲਾ, ਬੱਚਿਆਂ ਨੂੰ ਛੋਟੀ ਜਿਹੀ ਗ਼ਲਤੀ ਦੀ ਦਿੱਤੀ ਤਾਲਿਬਾਨੀ ਸਜ਼ਾ (ਵੀਡੀਓ)

Monday, Mar 15, 2021 - 06:20 PM (IST)

ਸੰਗਰੂਰ (ਹਨੀ ਕੋਹਲੀ): ਸੋਸ਼ਲ ਮੀਡੀਆ ’ਤੇ ਹਰ ਰੋਜ਼ ਕੁੱਝ ਨਾ ਕੁੱਝ ਵਾਇਰਲ ਹੁੰਦਾ ਰਹਿੰਦਾ ਹੈ ਪਰ ਅੱਜ ਜੋ ਸੰਗਰੂਰ ਦੇ ਭਸੋੜ ਪਿੰਡ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ। ਵੀਡੀਓ ’ਚ ਚਾਰ ਬੱਚੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੇ ਹੱਥ ਪਿੱਛੇ ਰੱਸੀ ਨਾਲ ਬੰਨ੍ਹੇ ਹੋਏ ਹਨ ਅਤੇ ਉਨ੍ਹਾਂ ਦੇ ਪਿੱਛੇ ਕੁੱਝ ਲੋਕ ਦਿਖਾਈ ਦੇ ਰਹੇ ਹਨ ਜੋ ਮੋਟਰਸਾਈਕਲ ਅਤੇ ਸਕੂਟਰ ’ਤੇ ਚੱਲ ਰਹੇ ਹਨ।

ਇਹ ਵੀ ਪੜ੍ਹੋ:  ਪਰਮਾਤਮਾ ਦੀ ਬਖ਼ਸ਼ਿਸ਼ ਨਾਲ ਮੁੜ ਆਇਆ 'ਫਤਿਹਵੀਰ', ਘਰ ’ਚ ਵਿਆਹ ਵਰਗਾ ਮਾਹੌਲ(ਤਸਵੀਰਾਂ)

ਲਾਈਨ ’ਚ 4 ਬੱਚੇ ਹਨ। ਇਕ ਬੱਚੇ ਦੇ ਵਾਲ ਵੀ ਖੁੱਲ੍ਹੇ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਮਾਜਰਾ ਕੀ ਹੈ। ਇਹ ਤਾਲਿਬਾਨੀ ਸਜ਼ਾ ਬੱਚਿਆਂ ਨੂੰ ਕਿਉਂ ਅਤੇ ਕਿਸ ਵਜ੍ਹਾ ਨਾਲ ਦਿੱਤੀ ਜਾ ਰਹੀ ਹੈ। ਦਰਅਸਲ ਇਨ੍ਹਾਂ ਬੱਚਿਆਂ ਦਾ ਕਸੂਰ ਇਨਾਂ ਹੈ ਕਿ ਇਨ੍ਹਾਂ ਨੇ ਆਪਣੇ ਪਿੰਡ ਤੋਂ ਬਾਹਰ ਦੂਜੇ ਪਿੰਡ ਦੀ ਹਦੂਦ ਦੇ ਅੰਦਰ ਖੇਤਾਂ ’ਚ ਬਣੇ ਇਕ ਛੋਟੇ ਧਾਰਮਿਕ ਸਥਾਨ ਤੋਂ 200 ਰੁਪਏ ਚੋਰੀ ਕਰ ਲਏ ਅਤੇ ਇਸੇ ਵਜ੍ਹਾ ਕਰਕੇ ਪੰਚਾਇਤ ਨੇ ਇਨ੍ਹਾਂ ਬੱਚਿਆਂ ਨਾਲ ਅਜਿਹਾ ਵਿਵਹਾਰ ਕੀਤਾ। ਮਾਮਲਾ ਪੁਲਸ ਦੇ ਕੋਲ ਹੈ ਅਤੇ ਪੁਲਸ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰ ਦੋਸ਼ੀ ਪੰਚਾਇਤ ਮੈਂਬਰਾਂ ’ਤੇ ਕਾਰਵਾਈ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ:   ਬੇਰਹਿਮ ਅਧਿਆਪਕ, 6ਵੀਂ 'ਚ ਪੜ੍ਹਦੇ ਬੱਚੇ ਦਾ ਕੁੱਟ-ਕੁੱਟ ਕੇ ਕੀਤਾ ਬੁਰਾ ਹਾਲ, ਘਰ ਪਹੁੰਚਦਿਆਂ ਹੀ ਹੋਇਆ ਬੇਹੋਸ਼ (ਵੀਡੀਓ)

 ਆਖ਼ਰ ਕੀ ਹੈ ਪੂਰਾ ਮਾਮਲਾ 
ਵੀਡੀਓ ’ਚ ਨਜ਼ਰ ਆ ਰਹੇ ਚਾਰੇ ਬੱਚੇ 7 ਮਾਰਚ ਨੂੰ ਆਪਣੇ ਪਿੰਡ ਤੋਂ ਭਸੋੜ ਤੋਂ ਕਰੀਬ 3 ਕਿਲੋਮੀਟਰ ਦੂਰ ਬਨਭੌਰਾ ਪਿੰਡ ਵੱਲ ਚਲੇ ਗਏ ਉੱਥੇ ਇਨ੍ਹਾਂ ਨੇ ਖੇਤਾਂ ਦੇ ਕੋਲ ਬਣੇ ਇਕ ਛੋਟੇ ਜਿਹੇ ਧਾਰਮਿਕ ਸਥਾਨ ਤੋਂ 200 ਰੁਪਏ ਚੋਰੀ ਕਰ ਲਏ ਸਨ, ਜਿਸ ਦੇ ਚੱਲਦੇ ਖੇਤਾਂ ’ਚ ਕੰਮ ਕਰਨ ਵਾਲੇ ਲੋਕਾਂ ਨੇ ਇਨ੍ਹਾਂ ਨੂੰ ਫੜ੍ਹ ਲਿਆ ਅਤੇ ਜਿਸ ਪਿੰਡ ਦੀ ਉਹ ਜ਼ਮੀਨ ਸੀ ਉਸ ਪਿੰਡ ਦੇ ਲੋਕ ਆਏ ਅਤੇ ਉਨ੍ਹਾਂ ਦੇ ਸਰਪੰਚ ਨੇ ਜਿਸ ਪਿੰਡ ਦੇ ਬੱਚੇ ਸਨ ਉਨ੍ਹਾਂ ਦੀ ਪੰਚਾਇਤ ਨੂੰ ਬੁਲਾਇਆ ਅਤੇ ਬੱਚਿਆਂ ਨੂੰ ਥੋੜਾ ਡਾਂਟਿਆ ਅਤੇ ਡਾਂਟ ਕੇ ਉਨ੍ਹਾਂ ਦੇ ਨਾਲ ਭੇਜ ਦਿੱਤਾ। ਇਹ ਬੱਚੇ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਨਗੇ। ਪਰ ਬਾਅਦ ’ਚ ਇਨ੍ਹਾਂ ਦੀ ਪਿੰਡ ਦੀ ਪੰਚਾਇਤ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਬਾਅਦ ਫ਼ਿਰ ਰੱਸੀ ਨਾਲ ਬੰਨ੍ਹ ਕੇ 4 ਕਿਲੋਮੀਟਰ ਤੱਕ ਦੌੜਾਇਆ ਅਤੇ ਉਨ੍ਹਾਂ ਦੇ ਹੱਥ ਪਿੱਛੋਂ ਰੱਸੀ ਨਾਲ ਬੰਨ੍ਹੇ ਹੋਏ ਸਨ। ਉਨ੍ਹਾਂ ਦੇ ਪਿੱਛੇ-ਪਿੱਛੇ ਮੋਟਰਸਾਈਕਲ ’ਤੇ ਮਾਰਕੁੱਟ ’ਚ ਇਕ ਬੱਚੇ ਦਾ ਹੱਥ ਵੀ ਟੁੱਟ ਗਿਆ, ਜਿਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ। ਚਿਹਰੇ ’ਤੇ ਮਾਰਕੁੱਟ ਦੇ ਨਿਸ਼ਾਨ ਹਨ ਅਤੇ ਪਿੱਠ ’ਤੇ ਵੀ। 

ਇਹ ਵੀ ਪੜ੍ਹੋ:  ਧੀ ਮ੍ਰਿਤਕ ਦੇਖ ਕੁਰਲਾ ਉੱਠੀ ਮਾਂ, ਅਖੀਰ ਤੱਕ ਰੋਂਦੀ ਰਹੀ, ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦਿਓ!

ਇਸ ਸਬੰਧੀ ਪਰਿਵਾਰ ਦੇ ਮੈਂਬਰਾਂ ਨੇ ਵੀ ਕਿਹਾ ਹੈ ਕਿ ਸਾਡੇ ਬੱਚਿਆਂ ਕੋਲੋਂ ਗਲਤੀ ਹੋਈ ਹੈ ਅਤੇ ਉਸ ਦੀ ਸਜ਼ਾ ਦੂਜੇ ਪਿੰਡ ਦੇ ਲੋਕਾਂ ਨੇ ਦਿੱਤੀ ਹੈ ਪਰ ਸਾਡੇ ਪਿੰਡ ਦੇ ਲੋਕਾਂ ਨੇ ਇਨ੍ਹਾਂ ਦੀ ਬੇਹਰਿਮੀ ਨਾਲ ਕੁੱਟਮਾਰ ਕੀਤੀ ਅਤੇ ਪਿੰਡ ’ਚ ਘੁਮਾਇਆ ਬੇਹੱਦ ਹੀ ਸ਼ਰਮਨਾਕ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਸਾਨੂੰ 5000 ਰੁਪਏ ਜ਼ੁਰਮਾਨਾ ਵੀ ਲਗਾਇਆ ਗਿਆ ਅਤੇ ਅਸੀਂ ਉਹ ਵੀ ਦੇਣ ਲਈ ਚਲੇ ਗਏ ਸਨ ਪਰ ਉਸ ਦੇ ਬਾਅਦ ਵੀ ਸਾਨੂੰ ਵੀ ਸਰਪੰਚ ਨੇ ਬੁਲਾ ਕੇ ਕਿਹਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। 

ਇਹ ਵੀ ਪੜ੍ਹੋ: ਪੁੱਤਰ ਕੋਲ ਵਿਦੇਸ਼ ਜਾਣਾ ਵੀ ਨਾ ਹੋਇਆ ਨਸੀਬ, ਭਿਆਨਕ ਹਾਦਸੇ ’ਚ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News