ਟਿਕਟ ਅਜੇ ਮਿਲੀ ਨਹੀਂ, ਚੌਹਾਂ ਉਮੀਦਵਾਰਾਂ ਨੇ ਕੀਤੇ ਜਿੱਤ ਦੇ ਦਾਅਵੇ

11/05/2018 4:25:50 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— ਕਾਂਗਰਸ ਪਾਰਟੀ 'ਚ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜਨ ਲਈ ਕਈ ਦਾਅਵੇਦਾਰ ਸਾਹਮਣੇ ਆ ਰਹੇ ਹਨ। ਚੋਣ ਲੜਨ ਦੇ ਦਾਅਵੇਦਾਰਾਂ ਨੇ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦੇਣ ਦੇ ਪੋਸਟਰ ਲਗਾ ਕੇ ਆਪਣੀ ਦਾਅਵੇਦਾਰੀ ਜਤਾਉਣੀ ਸ਼ੁਰੂ ਕਰ ਦਿੱਤੀ ਹੈ। ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਤਾਂ ਦੀਵਾਲੀ ਦੀਆਂ ਵਧਾਈਆਂ ਦੇ ਪੋਸਟਰਾਂ ਦੇ ਨਾਲ-ਨਾਲ ਪੋਸਟਰਾਂ ਦੇ ਹੇਠ ਟੀਮ ਧੀਮਾਨ ਮਿਸ਼ਨ 2019 ਵੀ ਲਿਖਿਆ ਹੋਇਆ ਹੈ। ਧੀਮਾਨ ਆਪਣੇ ਬੇਟੇ ਜਸਵਿੰਦਰ ਸਿੰਘ ਧੀਮਾਨ ਨੂੰ ਲੋਕ ਸਭਾ ਚੋਣ ਲੜਾਉਣ ਦੇ ਇਛੁੱਕ ਹਨ। ਇਨ੍ਹਾਂ ਪੋਸਟਰਾਂ 'ਚ ਉਨ੍ਹਾਂ ਨੇ ਆਪਣੇ ਬੇਟੇ ਜਸਵਿੰਦਰ ਸਿੰਘ ਧੀਮਾਨ ਦੀ ਫੋਟੋ ਵੀ ਨਾਲ ਛਾਪੀ ਹੈ। ਧੀਮਾਨ ਅਮਰਗੜ੍ਹ ਤੋਂ ਵਿਧਾਇਕ ਹਨ।

PunjabKesari

ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਸੰਗਰੂਰ ਤੋਂ ਲੋਕ ਸਭਾ ਚੋਣਾਂ ਲੜਨ ਦੇ ਇਛੁੱਕ ਹਨ। ਉਹ ਇਸ ਸਬੰਧ 'ਚ ਆਪਣਾ ਬਿਆਨ ਵੀ ਜਾਰੀ ਕਰ ਚੁੱਕੇ ਹਨ ਕਿ ਜੇਕਰ ਹਾਈਕਮਾਨ ਨੇ ਹੁਕਮ ਦਿੱਤਾ ਤਾਂ ਮੈਂ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਲਈ ਤਿਆਰ ਹਾਂ। ਕੇਵਲ ਸਿੰਘ ਢਿੱਲੋਂ ਵੱਡੇ ਉਦਯੋਗਪਤੀ ਹਨ। ਚੋਣਾਂ ਲੜਨ 'ਚ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਨਜ਼ਦੀਕੀ ਹਨ, ਇਸ ਦਾ ਲਾਭ ਵੀ ਉਨ੍ਹਾਂ ਨੂੰ ਮਿਲ ਸਕਦਾ ਹੈ।

PunjabKesari

ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੀ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਇਛੁੱਕ ਹੈ। ਉਹ ਇਸ ਸਮੇਂ ਪੰਜਾਬ ਪਲਾਨਿੰਗ ਬੋਰਡ ਦੀ ਉਪ ਚੇਅਰਪਰਸਨ ਹੈ। ਸੰਗਰੂਰ ਅਤੇ ਬਰਨਾਲਾ ਜ਼ਿਲਿਆਂ 'ਚ ਉਨ੍ਹਾਂ ਦਾ ਚੰਗਾ ਆਧਾਰ ਹੈ। ਉਹ ਸਵੈ ਵੀ ਬਰਨਾਲਾ ਵਿਧਾਨ ਸਭਾ ਹਲਕੇ ਦੀ ਜੰਮਪਲ ਹੈ ਅਤੇ ਲਹਿਰਾਗਾਗਾ 'ਚ ਉਨ੍ਹਾਂ ਦੇ ਸਹੁਰੇ ਹਨ ਅਤੇ ਬੀਤੇ ਕਈ ਸਾਲਾਂ ਤੋਂ ਉਹ ਲਹਿਰਾਗਾਗਾ ਤੋਂ ਵਿਧਾਨ ਸਭਾ ਚੋਣ ਲੜ ਰਹੀ ਹੈ। ਉਨ੍ਹਾਂ ਨੇ ਵੀ ਇਕ ਬਿਆਨ ਰਾਹੀਂ ਕਿਹਾ ਸੀ ਕਿ ਮੈਂ ਵੀ ਸੰਗਰੂਰ ਤੋਂ ਲੋਕ ਸਭਾ ਚੋਣਾਂ ਲੜਨ ਦੀ ਇਛੁੱਕ ਹਾਂ।

PunjabKesari

ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਵੀ ਆਪਣੀ ਪਤਨੀ ਸਿਮਰਤ ਕੌਰ ਖੰਗੂੜਾ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜਵਾਉਣਾ ਚਾਹੁੰਦੇ ਹਨ। ਉਹ ਨੌਜਵਾਨ ਆਗੂ ਹਨ। ਨੌਜਵਾਨਾਂ 'ਚ ਉਨ੍ਹਾਂ ਦਾ ਚੰਗਾ ਆਧਾਰ ਹੈ। ਕਾਂਗਰਸ 'ਚ ਇਹ ਚਾਰ ਉਮੀਦਵਾਰ ਖੁੱਲ੍ਹ ਕੇ ਮੈਦਾਨ 'ਚ ਆਉਣਾ ਸ਼ੁਰੂ ਹੋ ਗਏ ਹਨ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਹਾਈਕਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਕਿਸ ਨੂੰ ਟਿਕਟ ਦੇ ਕੇ ਇੱਥੋਂ ਚੋਣ ਲੜਵਾਉਂਦਾ ਹੈ।

PunjabKesari


cherry

Content Editor

Related News