ਹੁਣ ਸੰਗਰੂਰ ''ਚ ਸਰਕਾਰੀ ਅਦਾਰਿਆਂ ਦੀਆਂ ਕੰਧਾਂ ''ਤੇ ਲਿਖੇ ਮਿਲੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

Thursday, Oct 15, 2020 - 06:04 PM (IST)

ਸੰਗਰੂਰ (ਹਨੀ ਕੋਹਲੀ): ਪੰਜਾਬ 'ਚ ਜਿੱਥੇ ਇਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕਈ ਥਾਵਾਂ 'ਤੇ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਹਨ ਜਾਂ ਫ਼ਿਰ ਕੰਧਾਂ 'ਤੇ ਪੋਸਟਰ। ਤਾਜ਼ਾ ਮਾਮਲਾ ਸੰਗਰੂਰ ਦੇ ਦਿੜਬਾ ਤੋਂ ਸਾਹਮਣੇ ਆਇਆ ਹੈ, ਜਿੱਥੇ 3 ਸਰਕਾਰੀ ਅਧਾਰਿਆਂ 'ਤੇ ਜਿਸ 'ਚ ਸਕੂਲ, ਹਸਪਤਾਲ ਅਤੇ ਨਗਰ ਪੰਚਾਇਤ ਦੇ ਦਫ਼ਤਰ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ 2020 ਦੇ ਨਾਅਰੇ ਲਿਖੇ ਗਏ ਹਨ, ਜਿਵੇਂ ਹੀ ਪੁਲਸ ਨੂੰ ਸੂਚਨਾ ਮਿਲੀ ਪੁਲਸ ਨੇ ਮੌਕੇ 'ਤੇ ਸਵੇਰੇ-ਸਵੇਰੇ ਪਹੁੰਚ ਕੇ ਉਨ੍ਹਾਂ ਨੂੰ ਮਿਟਾਇਆ ਅਤੇ ਜਾਂਚ 'ਚ ਜੁੱਟ ਗਈ ਕਿ ਆਖਰ ਕਿਹੜੇ ਲੋਕਾਂ ਨੇ ਅਜਿਹੀ ਸ਼ਰਾਰਤ ਕੀਤੀ ਹੈ।

ਇਹ ਵੀ ਪੜ੍ਹੋ: ਨਿਰਦਈ ਪਤੀ ਦੀ ਘਿਨੌਣੀ ਕਰਤੂਤ: ਸੰਗਲਾਂ ਨਾਲ ਬੰਨ੍ਹ ਪਤਨੀ ਦੇ ਹੱਥਾਂ-ਪੈਰਾਂ 'ਤੇ ਬਲੇਡ ਨਾਲ ਕੀਤੇ ਕਈ ਵਾਰ

PunjabKesari

ਇਸ ਸਬੰਧੀ ਦਿੜਬਾ ਨਗਰ ਪੰਚਾਇਤ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸਾਡੇ ਦਰਬਾਰ ਸ਼ਹਿਰ 'ਚ ਇਹ ਪਹਿਲੀ ਘਟਨਾ ਹੈ। ਸਰਕਾਰੀ ਸਕੂਲ, ਹਸਪਤਾਲ ਅਤੇ ਨਗਰ ਪੰਚਾਇਤ ਦੇ ਆਫਿਸ ਦੀਆਂ ਕੰਧਾਂ 'ਤੇ ਨਾਅਰੇ ਲਿਖੇ ਗਏ ਹਨ ਜੋ ਕਿਸੇ ਇਕ ਆਦਮੀ ਦਾ ਕੰਮ ਨਹੀਂ ਹੈ 2-3 ਲੋਕਾਂ ਦਾ ਕੰਮ ਹੈ। ਪੁਲਸ ਮੌਕੇ 'ਤੇ ਪਹੁੰਚ ਗਈ ਸੀ ਉੱਥੇ ਲੋਕ ਇਕੱਠੇ ਹੋ ਗਏ ਸਨ, ਜਿਸ ਨੂੰ ਮਿਟਾ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਅਜਿਹਾ ਕਿਉਂ ਕੀਤਾ ਗਿਆ ਹੈ।ਦੱਸ ਦੇਈਏ ਕਿ ਬੀਤੇ ਦਿਨ ਜ਼ਿਲ੍ਹਾ ਨਵਾਂਸ਼ਹਿਰ ਦੇ ਬਲਾਚੌਰ 'ਚ ਐੱਸ. ਡੀ.ਐੱਮ. ਦੇ ਦਫ਼ਤਰ ਦੀਆਂ ਕੰਧਾਂ 'ਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ ਸਨ।

ਇਹ ਵੀ ਪੜ੍ਹੋ: ਹੈਰਾਨੀਜਨਕ ਖੁਲਾਸਾ, ਸਰਕਾਰੀ ਵਹੀਕਲ ਕਿਸੇ ਵਿਅਕਤੀ ਨੂੰ ਕੁਚਲ ਦੇਵੇ ਤਾਂ ਨਹੀਂ ਮਿਲੇਗਾ ਬੀਮਾ

PunjabKesari


Shyna

Content Editor

Related News