ਕੈਨੇਡਾ ਜਾਣ ਲਈ ਕੀਤੀ ਕੰਟਰੈਕਟ ਮੈਰਿਜ ਬਣੀ ਜਾਨ ਦਾ ਖੌਅ (ਵੀਡੀਓ)

Thursday, Jun 13, 2019 - 05:10 PM (IST)

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਦੇ ਧੁਰੀ ਵਿਚ ਇਕ ਨਵ-ਵਿਆਹੁਤਾ ਵੱਲੋਂ ਖੁਦ ਨੂੰ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਨਾਲ ਕੁੜੀ ਦਾ ਸਿਰ ਖੱਖੜੀਆਂ-ਖੱਖੜੀਆਂ ਹੋ ਗਿਆ।

ਦਰਅਸਲ 1 ਸਾਲ ਪਹਿਲਾਂ ਇਸ ਕੁੜੀ ਨੇ ਕੈਨੇਡਾ ਜਾਣ ਲਈ ਖੰਨਾ ਨਿਵਾਸੀ ਇਕ ਮੁੰਡੇ ਨਾਲ ਕੰਟਰੈਕਟ ਮੈਰਿਜ ਨੇ ਕਰਵਾਈ ਸੀ ਅਤੇ ਕੁੱਝ ਨਗਦੀ ਵੀ ਦਿੱਤੀ ਸੀ ਪਰ ਪਿਛਲੇ 1 ਸਾਲ ਤੋਂ ਉਹ ਉਸ ਨੂੰ ਕੈਨੇਡਾ ਲੈ ਕੇ ਜਾਣ ਲਈ ਟਾਲ-ਮਟੋਲ ਕਰਦਾ ਰਿਹਾ, ਜਿਸ ਤੋਂ ਨਾਰਾਜ਼ ਹੋ ਕੇ 25 ਸਾਲਾ ਕੁੜੀ ਨੇ ਖੁਦ ਨੂੰ ਪਿਤਾ ਦੀ ਬੰਦੂਕ ਨਾਲ ਗੋਲੀ ਮਾਰ ਲਈ।

ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕਾ ਦੇ ਪਤੀ ਅਤੇ ਉਸ ਦੀ ਮਾਂ ਵਿਰੁੱਧ ਮਾਮਲਾ ਦਰਜ ਕਰਕੇ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਪਤੀ ਅਜੇ ਗ੍ਰਿਫਤ ਵਿਚੋਂ ਬਾਹਰ ਹੈ। ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


author

cherry

Content Editor

Related News