ਘੱਗਰ ਨਦੀ 'ਚੋਂ 8 ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ (ਵੀਡੀਓ)

Friday, May 03, 2019 - 04:13 PM (IST)

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਦੇ ਪਿੰਡ ਅਲੀਸ਼ੇਰ ਨੇੜੇ ਘੱਗਰ ਨਦੀ ਵਿਚੋਂ 8 ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਪਿੰਡ ਵਾਸੀ ਰਣਜੀਤ ਸਿੰਘ ਮੁਤਾਬਕ ਉਹ ਮੱਝਾ ਚਰਾਉਣ ਲਈ ਨਹਿਰ ਨੇੜਿਓ ਲੰਘ ਰਿਹਾ ਸੀ ਕਿ ਉਸ ਨੇ ਇਕ ਬੱਚੀ ਦੀ ਲਾਸ਼ ਨਹਿਰ 'ਚ ਦੇਖੀ, ਜਦੋਂ ਉਸ ਨੇ ਬੱਚੀ ਨੂੰ ਬਾਹਰ ਕੱਢਿਆ ਤਾਂ ਉਹ ਬੱਚੀ ਉਨ੍ਹਾਂ ਦੇ ਪਿੰਡ ਦੀ ਨਹੀਂ ਸੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਬੱਚੀ ਦੀ ਮੌਤ ਦੇ ਕਾਰਨਾਂ ਦੀ ਅਜੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।

ਪੁਲਸ ਅਧਿਕਾਰੀਆਂ ਮੁਤਾਬਕ ਮੁੱਢਲੀ ਜਾਂਚ 'ਚ ਲੱਗਦਾ ਹੈ ਕਿ ਨਦੀ 'ਚ ਨਹਾਉਣ ਲੱਗਿਆ ਬੱਚੀ ਦਾ ਪੈਰ ਫਿਸਲ ਗਿਆ ਤੇ ਨਦੀ 'ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ ਹੋਵੇਗੀ। ਫਿਲਹਾਲ ਲੜਕੀ ਦੀ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਫਿਲਹਾਲ 8 ਸਾਲਾ ਬੱਚੀ ਦੀ ਮੌਤ ਦਾ ਕਾਰਨ ਪੁਲਸ ਲਈ ਇਕ ਪਹੇਲੀ ਬਣਿਆ ਹੋਇਆ ਹੈ, ਜੋ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸੁਲਝੇਗੀ।


author

cherry

Content Editor

Related News