ਸਹੁਰੇ ਨੇ ਨੂੰਹ ਨਾਲ ਕੀਤਾ ਜਬਰ-ਜ਼ਨਾਹ, ਕੇਸ ਦਰਜ
Saturday, Jun 22, 2019 - 10:41 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਨੂੰਹ ਨਾਲ ਜਬਰ-ਜ਼ਨਾਹ ਕਰਨ 'ਤੇ ਸਹੁਰੇ ਵਿਰੁੱਧ ਥਾਣਾ ਸੰਦੌੜ 'ਚ ਕੇਸ ਦਰਜ ਕੀਤਾ ਗਿਆ। ਸਬ-ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਸਹੁਰਾ ਰਫੀਕ ਮੁਹੰਮਦ ਵਾਸੀ ਸ਼ੇਰਵਾਨੀ ਕੋਟ ਉਸ 'ਤੇ ਬੁਰੀ ਨਜ਼ਰ ਰੱਖਦਾ ਸੀ। ਇਕ ਦਿਨ ਉਸ ਨੇ ਬਾਥਰੂਮ 'ਚ ਬੰਦ ਕਰ ਕੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਮੁਦੱਈ ਦਾ ਪਤੀ ਅਤੇ ਸੱਸ ਘਰੋਂ ਬਾਹਰ ਜਾਂਦੇ ਸਨ ਤਾਂ ਉਸ ਦਾ ਸਹੁਰਾ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਜਦੋਂ ਇਹ ਗੱਲ ਮੁਦੱਈ ਨੇ ਆਪਣੇ ਪਤੀ ਨੂੰ ਦੱਸੀ ਤਾਂ ਉਸਦੇ ਪਤੀ ਨੇ ਉਸ 'ਤੇ ਯਕੀਨ ਨਹੀਂ ਕੀਤਾ। ਇਸ ਉਪਰੰਤ ਇਕ ਦਿਨ ਮੁਦੱਈ ਦੇ ਸਹੁਰੇ ਨੇ ਉਸ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਤਾਂ ਮੁਦੱਈ ਨੇ ਆਪਣੇ ਫੋਨ 'ਚ ਇਸ ਦੀ ਵੀਡੀਓ ਬਣਾ ਲਈ, ਜਿਸ ਸਬੰਧੀ ਮੁਦੱਈ ਨੇ ਪੂਰੀ ਗੱਲ ਪੰਚਾਇਤ ਨੂੰ ਦੱਸੀ ਪਰ ਪੰਚਾਇਤ ਨੇ ਇਸ ਸਬੰਧੀ ਕੋਈ ਸੁਣਵਾਈ ਨਹੀਂ ਕੀਤੀ, ਜਿਸ ਕਾਰਣ ਮੁਦੱਈ ਆਪਣੇ ਸਹੁਰੇ ਪਰਿਵਾਰ ਤੋਂ ਤੰਗ-ਪ੍ਰੇਸ਼ਾਨ ਹੋ ਕੇ ਆਪਣੇ ਪੇਕੇ ਘਰ ਰਹਿਣ ਲੱਗੀ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਉਕਤ ਦੋਸ਼ੀ ਰਫੀਕ ਮੁਹੰਮਦ ਉਕਤ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।