ਸੰਗਰੂਰ: ਡੀ.ਸੀ. ਨੇ ਅਨੋਖੇ ਢੰਗ ਨਾਲ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਦਿੱਤਾ ਸੁਨੇਹਾ

Thursday, Oct 08, 2020 - 06:07 PM (IST)

ਸੰਗਰੂਰ: ਡੀ.ਸੀ. ਨੇ ਅਨੋਖੇ ਢੰਗ ਨਾਲ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਦਿੱਤਾ ਸੁਨੇਹਾ

ਸੰਗਰੂਰ (ਹਨੀ ਕੋਹਲੀ): ਸੰਗਰੂਰ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਅੱਜ ਖ਼ੁਦ ਖੇਤਾਂ ’ਚ ਜਾ ਕੇ ਟਰੈਕਟਰ ਚਲਾ ਕੇ ਕਿਸਾਨਾਂ ਨੂੰ ਸੁਪਰ ਸੀਡਰ ਜੋ ਮਸ਼ੀਨ ਹੈ ਉਸ ਬਾਰੇ ’ਚ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਸੁਪਰ ਸੀਡਰ ਦਾ ਇਸਤੇਮਾਲ ਕਰਨ। ਇਸ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਨਾ ਹੀ ਘਾਟਾ ਪੈਂਦਾ ਹੈ। ਇਸ ਨਾਲ ਮੁਨਾਫਾ ਹੀ ਹੁੰਦਾ ਹੈ। 

ਇਹ ਵੀ ਪੜ੍ਹੋ :3 ਮਾਸੂਮ ਬੱਚਿਆਂ ਨੂੰ ਮਾਰਨ ਉਪਰੰਤ ਪਿਤਾ ਨੇ ਖ਼ੁਦ ਵੀ ਲਿਆ ਫਾਹਾ, ਰਿਸ਼ਤੇਦਾਰਾਂ ਪ੍ਰਤੀ ਜ਼ਾਹਰ ਕੀਤੀ ਇਹ ਨਰਾਜ਼ਗੀ

PunjabKesari

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਸ ਕਿਸਾਨ ਨੇ ਸਿੱਧੀ ਬਿਜਾਈ ਕੀਤੀ ਸੀ, ਉਨ੍ਹਾਂ ਨੂੰ ਮੁਨਾਫਾ ਹੋਇਆ ਹੈ ਅਤੇ ਕਿਸੇ ਤਰ੍ਹਾਂ ਦਾ ਕੋਈ ਘਾਟਾ ਨਹੀਂ ਪਇਆ। ਪੂਰੇ ਪੰਜਾਬ ’ਚ ਸੰਗਰੂਰ ਜ਼ਿਲ੍ਹਾ ਇਕ ਅਜਿਹਾ ਜ਼ਿਲ੍ਹਾ ਹੈ ਜੋ ਪੂਰੇ ਪੰਜਾਬ ’ਚ ਜੀਰੀ ਅਤੇ ਕਣਕ ਦੀ ਫਸਲ ’ਚ ਪਹਿਲੇ ਨੰਬਰ ’ਤੇ ਆਉਂਦਾ ਹੈ। ਡਿਪਟੀ ਕਮਿਸ਼ਨਰ ਰਾਮਵੀਰ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਹੈਪੀ ਸੀਡਰ ਅਤੇ ਸੁਪਰ ਸੀਡਰ ਦੀ ਵੱਧ ਤੋਂ ਵੱਧ ਵਰਤੋਂ ਕਰਨ। ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਸ਼ੀਨਰੀ ਲੈਣ ’ਚ ਸਮੱਸਿਆ ਆਉਂਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ ਜਾਂ ਫਿਰ ਸਿੱਧਾ ਮੇਰੇ ਕੋਲ ਆਉਣ। ਅਸੀਂ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਾਂਗੇ। ਇਸ ਦੇ ਬਾਵਜੂਦ ਵੀ ਜੇਕਰ ਕਿਸੇ ਕਿਸਾਨ ਨੇ ਖੇਤਾਂ ਨੂੰ ਅੱਗ ਲਗਾਈ ਤਾਂ ਜੋ ਸੁਪਰੀਮ ਕੋਰਟ ਦੇ ਆਰਡਰ ਹਨ, ਉਸ ਦੇ ਤਹਿਤ ਕਿਸਾਨ ’ਤੇ ਕਾਰਵਾਈ ਵੀ ਕੀਤੀ ਜਾਵੇਗੀ ਪਰ ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਕਿਸਾਨ ਫਸਲ ਨੂੰ ਅੱਗ ਨਾ ਲਗਾਏ। 

ਇਹ ਵੀ ਪੜ੍ਹੋ :ਡਾ.ਐੱਸ.ਪੀ.ਓਬਰਾਏ ਦਾ ਇਕ ਹੋਰ ਵੱਡਾ ਉਪਰਾਲਾ, ਝੁੱਗੀਆਂ 'ਚ ਰਹਿਣ ਵਾਲੇ ਪਰਿਵਾਰਾਂ ਦੀ ਫੜੀ ਬਾਂਹ

PunjabKesari

ਇਹ ਵੀ ਪੜ੍ਹੋ : ਅੱਧੀ ਰਾਤ ਰੇਲਵੇ ਪਟੜੀ ਕੋਲ ਸੁੱਟਿਆ ਅਗਵਾ ਕੀਤਾ ਵਿਦਿਆਰਥੀ, ਹੈਰਾਨ ਕਰ ਦੇਵੇਗਾ ਪੂਰਾ ਘਟਨਾਕ੍ਰਮ


author

Shyna

Content Editor

Related News