ਸੰਗਰੂਰ 'ਚ 11 ਹੋਰ ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

Wednesday, Jun 10, 2020 - 10:02 PM (IST)

ਸੰਗਰੂਰ 'ਚ 11 ਹੋਰ ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

ਸੰਗਰੂਰ,(ਸਿੰਗਲਾ): ਜ਼ਿਲਾ ਸੰਗਰੂਰ 'ਚ ਅੱਜ ਕੋਰੋਨਾ ਦੇ 11 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਉਥੇ ਹੀ ਕੋਰੋਨਾ ਦੇ ਇਕ ਮਰੀਜ਼ ਦੀ ਮੌਤ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ। ਸ਼ਹਿਰ 'ਚ 11 ਪਾਜ਼ੇਟਿਵ ਕੇਸ ਸਾਹਮਣੇ ਆਉਣ ਕਾਰਨ ਇਲਾਕੇ 'ਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। 
ਉਥੇ ਹੀ ਮੁਹੱਲਾ ਭੁਮਸੀ ਦੇ ਵਸਨੀਕ 70 ਸਾਲਾ ਬਜ਼ੁਰਗ ਮੁਹੰਮਦ ਬਸ਼ੀਰ ਪੁੱਤਰ ਰਮਜ਼ਾਨ ਦੀ ਕਰੀਬ ਚਾਰ ਦਿਨ ਪਹਿਲਾਂ ਜਦੋਂ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਜਿਸ ਕਾਰਨ ਉਸ ਨੂੰ ਇਥੋਂ ਰੈਫਰ ਕਰਕੇ ਪਟਿਆਲਾ ਵਿਖੇ ਆਈਸੋਲੇਟ ਕੀਤਾ ਗਿਆ ਸੀ, ਜਿਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ। ਸੰਗਰੂਰ 'ਚ 11 ਨਵੇਂ ਪਾਜ਼ੇਟਿਵ ਕੇਸਾਂ 'ਚ ਮਲੇਰਕੋਟਲਾ ਦੇ 8, ਘੋੜੇਨਾਬ ਦਾ 1, ਝਲੂਰ ਦਾ 1 ਅਤੇ 1 ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਹਨ।


author

Deepak Kumar

Content Editor

Related News