ਸੰਗਰੂਰ 'ਚ ਛਾਏ ਕਾਮੇਡੀਅਨ, ਅਕਾਲੀਆਂ ਨੇ ਲੱਭਿਆ ਭਗਵੰਤ ਮਾਨ ਦਾ ਤੋੜ

Tuesday, Apr 23, 2019 - 06:58 PM (IST)

ਸੰਗਰੂਰ 'ਚ ਛਾਏ ਕਾਮੇਡੀਅਨ, ਅਕਾਲੀਆਂ ਨੇ ਲੱਭਿਆ ਭਗਵੰਤ ਮਾਨ ਦਾ ਤੋੜ

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਦੀ ਹਾਟ ਸੀਟ 'ਤੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਮੁਕਾਬਲਾ ਕਾਫੀ ਰੋਚਕ ਹੋ ਗਿਆ ਹੈ। ਕਾਮੇਡੀ ਕਲਾਕਾਰ ਹੋਣ ਕਾਰਨ ਭਗਵੰਤ ਮਾਨ ਪਿੰਡਾਂ ਵਿਚ ਚੋਣ ਪ੍ਰਚਾਰ ਲਈ ਕਾਫੀ ਇਕੱਠ ਜੁਟਾ ਰਹੇ ਹਨ। ਉਥੇ ਹੀ ਅਕਾਲੀ ਦਲ ਉਮੀਦਵਾਰ ਪਰਮਿੰਦਰ ਢੀਂਡਸਾ ਵੀ ਬੈਠਕਾਂ ਵਿਚ ਲੋਕਾਂ ਨੂੰ ਬੈਠਾਏ ਰੱਖਣ ਲਈ ਕਾਮੇਡੀ ਕਲਾਕਾਰ ਭੋਟੂ ਸ਼ਾਹ ਦੀ ਟੀਮ ਨੂੰ ਆਪਣੇ ਕਾਫਲੇ ਵਿਚ ਸ਼ਾਮਲ ਕਰ ਰਹੇ ਹਨ ਪਰ ਉਨ੍ਹਾਂ ਤੋਂ ਪ੍ਰਚਾਰ ਨਹੀਂ ਕਰਵਾਇਆਂ ਜਾ ਰਿਹਾ।

ਇਸ ਬਾਰੇ ਜਦੋਂ ਲੋਕਾਂ ਦੀ ਰਾਏ ਲਈ ਗਈ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਜਨਤਾ ਲਈ ਕਾਮੇਡੀ ਕਲਾਕਾਰ ਕੋਈ ਮਾਇਨੇ ਨਹੀਂ ਰਖਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਨੇਤਾਵਾਂ ਨੇ ਕੰਮ ਕੀਤੇ ਹੁੰਦੇ ਤਾਂ ਅੱਜ ਇਨ੍ਹਾਂ ਨੂੰ ਭੀੜ ਇਕੱਠੀ ਕਰਨ ਲਈ ਕਾਮੇਡੀ ਕਲਾਕਾਰਾਂ ਦਾ ਸਹਾਰਾ ਨਾ ਲੈਣਾ ਪੈਂਦਾ। 

ਉਥੇ ਹੀ ਅਕਾਲੀ ਦਲ ਦੇ ਇਸ ਨਵੇਂ ਪੈਂਤਰੇ 'ਤੇ ਭਗਵੰਤ ਨੇ ਜਵਾਬ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਢੀਂਡਸਾ ਜਿੰਨੇ ਮਰਜੀ ਕਲਾਕਾਰ ਲੈ ਆਉਣ ਜਨਤਾ ਤਕੜੀ ਨੂੰ ਵੋਟ ਨਹੀਂ ਪਾਵੇਗੀ।


author

cherry

Content Editor

Related News