ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ
Thursday, Jul 09, 2020 - 01:41 PM (IST)
ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਦੇ ਪਿੰਡ ਲਹਿਰਾਗਾਗਾ 'ਚ ਮੰਗਲਵਾਰ ਸ਼ਾਮ ਘਰ ਦੇ ਬਾਹਰ ਖੇਡ ਰਹੀ 10 ਸਾਲ ਦੀ ਬੱਚੀ ਦੇ ਵਾਲ ਜੇਨਰੇਟਰ 'ਚ ਫ਼ਸ ਗਏ, ਜਿਸ ਕਾਰਨ ਉਸ ਦੇ ਸਿਰ 'ਤੇ ਲੱਗੀ ਸਾਰੀ ਚਮੜੀ ਖੋਪੜੀ ਤੋਂ ਵੱਖ ਹੋ ਗਈ। ਇਸ ਹਾਦਸੇ ਨੂੰ ਦੇਖ ਹਰ ਕਿਸੇ ਦਾ ਦਿਲ ਦਹਿਲਾਅ ਗਿਆ। ਬੱਚੀ ਲਵਪ੍ਰੀਤ ਦੀ ਮਾਂ ਸ਼ਰਮੀਲਾ ਸਮੇਤ ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਲੈ ਗਏ। ਹਾਲਾਂਕਿ ਬੱਚੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋਂ : ਪਤਨੀ ਪ੍ਰੇਮੀ ਨਾਲ ਹੋਈ ਫ਼ਰਾਰ ਤਾਂ ਪਤੀ ਨੇ ਖੁਦ ’ਤੇ ਕੀਤਾ ਤਸ਼ੱਦਦ, ਮੌਤ
ਓਪਰੇਸ਼ਨ ਕਰਨ ਵਾਲੇ ਡਾਕਟਰ ਬੋਲੇ- ਵਾਲ ਉਗਣਾ ਥੋੜ੍ਹਾ ਮੁਸ਼ਕਲ
ਜਾਣਕਾਰੀ ਮੁਤਾਬਕ ਬੱਚੀ ਦਾ ਓਪਰੇਸ਼ਨ ਰਾਤ 2 ਵਜੇਂ ਤੋਂ ਸਵੇਰੇ 7 ਵਜੇ ਤੱਕ ਚੱਲਿਆ। ਡਾਕਟਰਾਂ ਨੇ ਦੱਸਿਆ ਕਿ ਚਮੜੀ ਨੂੰ ਜੁੜਨ 'ਚ ਡੇਢ ਦੋ ਮਹੀਨੇ ਲੱਗਣਗੇ। ਵਾਲ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ। ਪਹਿਲਾਂ ਚਮੜੀ ਜੁੜਨ ਦਾ ਇੰਤਜ਼ਾਰ ਹੋਵੇਗਾ, ਫਿਰ ਬੱਚੇ ਦੀ ਸਰੀਰ ਦੀ ਹੱਡੀ ਨੂੰ ਕੰਨ ਨਾਲ ਜੋੜਿਆ ਜਾਵੇਗਾ। ਬੱਚੀ ਨੂੰ ਠੀਕ ਤਰ੍ਹਾਂ ਸੁਣਾਈ ਦੇ ਰਿਹਾ ਹੈ ਪਰ ਉਸ ਨੂੰ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋਣ ਦਾ ਖਤਰਾ ਰਹੇਗਾ।
ਇਹ ਵੀ ਪੜ੍ਹੋਂ : ਪ੍ਰਸ਼ਾਦ 'ਚ ਜ਼ਹਿਰ ਮਿਲਾਉਣ ਦੇ ਮਾਮਲੇ 'ਚ ਵੱਡਾ ਖੁਲਾਸਾ, ਸਾਜਿਸ਼ ਤਹਿਤ ਦਿੱਤਾ ਸੀ ਘਟਨਾ ਨੂੰ ਅੰਜ਼ਾਮ
ਚੰਗੀ ਗੱਲ: ਮਦਦ ਕਰਨ ਲਏ ਅੱਗੇ ਆਏ ਲੋਕ
ਇਸ ਘਟਨਾ ਦਾ ਪਤਾ ਚੱਲਦੇ ਹੀ ਕਈ ਸੰਸਥਾਵਾਂ ਬੱਚੀ ਦੇ ਇਲਾਜ ਲਈ ਅੱਗੇ ਆਈਆਂ, ਜਿਨ੍ਹਾਂ ਨੇ ਬੱਚੀ ਦੇ ਪਿਤਾ ਦੇ ਖਾਤੇ 'ਚ ਬੁੱਧਵਾਰ ਸ਼ਾਮ ਤੱਕ 13 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਜਦਕਿ ਬੱਚੀ ਦੇ ਇਲਾਜ ਲਈ 5 ਲੱਖ ਰੁਪਏ ਤੱਕ ਦਾ ਖਰਚਾ ਆਵੇਗਾ। ਸੰਸਥਾ ਨੇ ਕਿਹਾ ਕਿ ਜਿੰਨ੍ਹੇ ਵੀ ਪੈਸੇ ਉਨ੍ਹਾਂ ਦੇ ਖਾਤੇ 'ਚ ਜਮ੍ਹਾ ਹੋਏ ਹਨ, ਉਹ ਬੱਚੀ ਦੇ ਭਵਿੱਖ 'ਚ ਪੜ੍ਹਾਈ ਲਈ ਕੰਮ ਆਉਣਗੇ।
ਇਹ ਵੀ ਪੜ੍ਹੋਂ : ਸ਼ਰਮਨਾਕ ਘਟਨਾ: 12 ਸਾਲਾ ਬੱਚੇ ਨਾਲ ਸਮੂਹਿਕ ਬਦਫੈਲੀ, ਵੀਡੀਓ ਬਣਾ ਕੇ ਕੀਤੀ ਵਾਇਰਲ