ਦਾਨਗਡ਼੍ਹ ਦੇ ਖੇਤਾਂ ’ਚੋਂ ਦੋ ਟਰਾਂਸਫਾਰਮਰਾਂ ਦਾ ਸਾਮਾਨ ਚੋਰੀ

04/22/2019 4:11:42 AM

ਸੰਗਰੂਰ (ਰਵਿੰਦਰ)-ਲੰਘੀ ਰਾਤ ਚੋਰਾਂ ਵਲੋਂ ਦਾਨਗਡ਼੍ਹ ਪਿੰਡ ਦੇ ਖੇਤਾਂ ’ਚੋਂ ਅਲੱਗ ਅਲੱਗ ਦੋ ਟਰਾਂਸਫਾਰਮਰਾਂ ’ਚੋਂ ਤਾਂਬਾ, ਤੇਲ ਅਤੇ ਕੀਮਤੀ ਸਾਮਾਨ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ। ਖੇਤ ਮਾਲਕ ਸਾਬਕਾ ਸਰਪੰਚ ਨਿਰਮਤਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਸਾਨੂੰ ਅੱਜ ਖੇਤ ਜਾਣ ’ਤੇ ਪਤਾ ਲੱਗਾ ਕਿ ਸਾਡੇ ਕੱਟੂ ਰੋਡ ਦਾਨਗਡ਼੍ਹ ਵਾਲੇ ਖੇਤ ’ਚੋਂ ਟਰਾਂਸਫਾਰਮਰ ਦਾ ਸਾਮਾਨ ਚੋਰਾਂ ਵਲੋਂ ਚੋਰੀ ਕੀਤਾ ਹੋਇਆ ਸੀ ਅਤੇ ਮੇਰੇ ਚਾਚਾ ਜੀ ਸੁਖਦੇਵ ਸਿੰਘ ਪੁੱਤਰ ਹਰਨਰਾਇਣ ਸਿੰਘ ਦੇ ਖੇਤ ’ਚੋਂ ਵੀ ਟਰਾਂਸਫਾਰਮਰ ’ਚੋਂ ਉਸ ਵਿਚਲਾ ਕੀਮਤੀ ਸਾਮਾਨ ਚੋਰੀ ਕੀਤਾ ਹੋਇਆ ਪਾਇਆ ਗਿਆ। ਚੋਰੀ ਸਬੰਧੀ ਅਸੀਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਥਾਣੇ ਵੀ ਇਤਲਾਹ ਦੇ ਰਹੇ ਹਾਂ। ਸਾਬਕਾ ਸਰਪੰਚ ਨੇ ਦੱਸਿਆ ਕਿ ਇਸ ਹੋਈ ਚੋਰੀ ਨਾਲ ਆਸਪਾਸ ਦੇ ਖੇਤਾਂ ਦੇ ਕਿਸਾਨਾਂ ’ਚ ਵੀ ਬੇਚੈਨੀ ਅਤੇ ਸਹਿਤ ਪਾਇਆ ਜਾ ਰਿਹਾ ਹੈ।

Related News