ਧੂਮ-ਧਾਮ ਨਾਲ ਮਨਾਈ ਸ਼੍ਰੀ ਹਨੂਮਾਨ ਜਯੰਤੀ
Saturday, Apr 20, 2019 - 04:08 AM (IST)
ਸੰਗਰੂਰ (ਕਾਂਸਲ)-ਪੰਨਵਾਂ ਵਿਖੇ ਪਿੰਡ ਵਾਸੀਆਂ ਵੱਲੋਂ ਭਗਵਾਨ ਸ਼੍ਰੀ ਹਨੂਮਾਨ ਜੀ ਦੀ ਜੰਯਤੀ ਹਨੂਮਾਨ ਮੰਦਰ ਵਿਖੇ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਸ਼੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਹਵਨ ਯੱਗ ਕਰਵਾਏ ਗਏ। ਇਸ ਮੌਕੇ ਪਿੰਡ ਵਿਚ ਸ਼ੋਭਾ ਯਾਤਰਾ ਦਾ ਵੀ ਆਯੋਜਨ ਕੀਤਾ ਗਿਆ। ਮੰਦਰ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਮਾਸਟਰ ਭੀਮ ਮੌਡ਼ ਦੇ ਕਵੀਸ਼ਰੀ ਜਥੇ ਵੱਲੋਂ ਭਗਵਾਨ ਹਨੂਮਾਨ ਜੀ ਦੀ ਮਹਿਮਾ ਗਾਈ ਗਈ। ਇਸ ਸਮੇਂ ਜਲੇਬੀਆਂ ਅਤੇ ਕੇਲਿਆਂ ਦਾ ਵਿਸ਼ੇਸ਼ ਲੰਗਰ ਵੀ ਲਾਇਆ ਗਿਆ। ਇਸ ਸਮੇਂ ਡਾ. ਸੁਰਜੀਤ ਸਿੰਘ, ਵਿਸ਼ਨੂੰ ਸ਼ਾਸਤਰੀ, ਹਰਦੀਪ ਦਾਸ, ਜੱਗੀ, ਸੋਨੂੰ, ਦਵਿੰਦਰ ਸ਼ਰਮਾ, ਪ੍ਰਦੀਪ ਕੁਮਾਰ, ਅਸ਼ੋਕ ਕੁਮਾਰ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜਦ ਸਨ।
