ਸਫਾਈ ਮੁਲਾਜ਼ਮਾਂ ਦੀ ਕਾਰਜਸ਼ਾਲਾ ਲਾਈ
Friday, Apr 05, 2019 - 04:00 AM (IST)

ਸੰਗਰੂਰ ( ਗੋਇਲ)-ਮਹਾਤਮਾ ਗਾਂਧੀ ਜੀ ਦੇ 150ਵੀਂ ਜਨਮ ਵਰ੍ਹੇਗੰਢ ’ਤੇ ਰਾਸ਼ਟਰੀ ਸਫਾਈ ਕਰਮਚਾਰੀ ਅਤੇ ਵਿੱਤ ਵਿਕਾਸ ਨਿਗਮ ਅਤੇ ਸੰਚਾਰ ਖੇਤਰ ਕੌਂਸਲ ਪ੍ਰੀਸ਼ਦ ਵੱਲੋਂ ਨਗਰ ਪੰਚਾਇਤ ਚੀਮਾ ਵਿਖੇ ਸੈਪਟੀਕ ਟੈਂਕਾਂ ਦੀ ਸਫਾਈ ਅਤੇ ਉਸ ਵੇਲੇ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਕਾਰਜਸ਼ਾਲਾਂ ਲਾਈ ਗਈ, ਜਿਸ ’ਚ ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਅਵਤਾਰ ਸਿੰਘ, ਕਾਰਜ ਸਾਧਕ ਅਫਸਰ ਬਲਜਿੰਦਰ ਕੌਰ, ਜੂਨੀਅਰ ਇੰਜੀ. ਸੁਭਾਸ਼ ਚੰਦ ਸਿੰਗਲਾ, ਇੰਸਪੈਕਟਰ ਸੰਜੇ ਗੁਲਾਟੀ, ਕਲਰਕ ਰਾਜ ਕੁਮਾਰ, ਜਗਸੀਰ ਸਿੰਘ ਤੇ ਸਮੂਹ ਸਫਾਈ ਸੇਵਕ ਹਾਜ਼ਰ ਹੋਏ। ਖੇਤਰ ਕੌਂਸਲ ਪ੍ਰੀਸ਼ਦ ਦਿੱਲੀ ਵੱਲੋਂ ਸ਼੍ਰੀ ਅਮਾਦ ਖਾਨ, ਐਜੂਗਿਆਨ ਇਨਫੋਟੈੱਕ ਲਿਮ. ਦੇ ਡਾਇਰੈਕਟਰ ਸ਼੍ਰੀ ਸਲੋਕ ਕੁਮਾਰ, ਸਲਾਹਕਾਰ ਸ਼੍ਰੀ ਆਰ. ਪੀ. ਗੁਪਤਾ ਅਤੇ ਧੂਰੀ ਐਜੂਕੇਸ਼ਨਲ ਐਂਡ ਵੈੱਲਫੇਅਰ ਸੋਸਾਇਟੀ ਧੂਰੀ ਤੋਂ ਮਹਿੰਦਰ ਸਿੰਗਲਾ ਆਪਣੀ ਟੀਮ ਸਮੇਤ ਸ਼ਾਮਲ ਸਨ।