ਪ੍ਰਤਾਪ ਬਾਜਵਾ ਦੇ ਬਿਆਨ ''ਤੇ ਕਾਂਗਰਸ ''ਤੇ ਵਰ੍ਹੇ ਮੰਤਰੀ ਗੋਇਲ, ਕਿਹਾ- ''ਕਾਂਗਰਸ ਦੀ ਪਾਕਿਸਤਾਨ ਨਾਲ ਹੈ ਇੰਟੀਮੇਸੀ''
Thursday, Apr 17, 2025 - 04:07 PM (IST)

ਲਹਿਰਾਗਾਗਾ (ਗਰਗ): ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਅੰਦਰ ਪੰਜਾਬ 50 ਬੰਬ ਆਉਣ ਦੇ ਦਿੱਤੇ ਗਏ ਬਿਆਨ 'ਤੇ ਕਾਂਗਰਸ 'ਤੇ ਵਰ੍ਹਦਿਆਂ ਕੈਬਿਨਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਕਿਹਾ ਕਿ ਜੇਕਰ ਬਾਜਵਾ ਨੂੰ ਕੋਈ ਜਾਣਕਾਰੀ ਸੀ ਤਾਂ ਪੁਲਸ ਨੂੰ ਕਿਉਂ ਨਹੀਂ ਦੱਸਿਆ। ਇਸ ਤੋਂ ਸਪਸ਼ਟ ਹੁੰਦਾ ਕਿ ਉਹ ਅੱਤਵਾਦੀਆਂ ਨਾਲ ਮਿਲੇ ਹੋਏ ਹਨ ਜਾਂ ਕਾਂਗਰਸ ਦੀ ਪਾਕਿਸਤਾਨ ਨਾਲ ਕਿਸੇ ਤਰ੍ਹਾਂ ਦੀ ਇੰਟੀਮੇਸੀ ਹੈ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਪੰਜਾਬ 'ਚ ਮੰਗਲਵਾਰ ਨੂੰ ਵੀ ਛੁੱਟੀ ਦਾ ਐਲਾਨ
ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਅੰਦਰ ਦਹਿਸ਼ਤ ਤੇ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ, ਪਰ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਮਾਹੌਲ ਨੂੰ ਕਿਸੇ ਵੀ ਕੀਮਤ ਤੇ ਖਰਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਪੁਲਸ ਵੱਲੋਂ ਪ੍ਰਤਾਪ ਬਾਜਵਾ ਤੇ ਦਰਜ ਕੀਤੇ ਗਏ ਕੇਸ ਨੂੰ ਵੀ ਸਹੀ ਦੱਸਿਆ। ਉਨ੍ਹਾਂ ਯੁੱਧ ਨਸ਼ਿਆਂ ਵਿਰੁੱਧ ਮਾਮਲੇ ਤੇ ਕਿਹਾ ਕਿ ਉਕਤ ਮੁਹਿੰਮ ਸੂਬੇ ਅੰਦਰ ਠੰਡੀ ਨਹੀਂ ਪੈਣ ਦਿੱਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਸ਼ਾ ਸਮਗਲਰਾਂ ਨੂੰ ਸਪਸ਼ਟ ਸੰਦੇਸ਼ ਹੈ ਕਿ ਪੰਜਾਬ ਛੱਡੋ ਜਾਂ ਨਸ਼ੇ ਦਾ ਕਾਰੋਬਾਰ ਛੱਡੋ, ਨਸ਼ਾ ਸਮਗਲਰਾਂ 'ਤੇ ਘਰਾਂ ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਨਿਰੰਤਰ ਜਾਰੀ ਰਹੇਗੀ। ਨਸ਼ਾ ਸਮਗਲਰ ਦੇ ਘਰ 'ਤੇ ਬੁਲਡੋਰ ਚੱਲਣ ਤੋਂ ਬਾਅਦ ਲੋਕ ਲੱਡੂ ਵੰਡਦੇ ਹਨ, ਪਿੰਡਾਂ ਵਿਚ ਨਸ਼ਾ ਸਮਗਲਰਾਂ ਦਾ ਖਾਤਮਾ ਹੋ ਚੁੱਕਿਐ, ਉਨਾ ਕੇਂਦਰ ਅਤੇ ਪੰਜਾਬ ਦੇ ਸੰਬੰਧਾਂ ਤੇ ਗੱਲ ਕਰਦਿਆਂ ਕਿਹਾ ਕਿ ਕੇਂਦਰ ਹਮੇਸ਼ਾ ਪੰਜਾਬ ਨਾਲ ਧੱਕਾ ਕਰਦਾ ਰਿਹਾ ਹੈ, ਪਿਛਲੇ ਦਿਨੀ ਪੰਜਾਬ ਅੰਦਰ ਦੇਸ਼ ਵਿਚ ਇੰਪੋਰਟ ਹੋਣ ਵਾਲਾ ਮਹਿੰਗਾ ਪਦਾਰਥ ਪੋਟਾਸ਼ ਮਿਲਿਆ ,ਪਰ ਹੈਰਾਨੀ ਇਹ ਹੈ ਕਿ ਕੇਂਦਰ ਸਰਕਾਰ ਦੇ ਪੰਜਾਬ ਨਾਲ ਪੱਖਪਾਤੀ ਰਵਅਈਏ ਦੇ ਚਲਦੇ ਕੇਂਦਰ ਸਰਕਾਰ ਉਕਤ ਪੋਟਾਸ਼ ਨੂੰ ਕੱਢਣ ਲਈ ਕੋਈ ਪਹਿਲ ਕਦਮੀ ਨਹੀਂ ਕਰ ਰਿਹਾ। ਜਦੋਂ ਕਿ ਦੂਜੇ ਪਾਸੇ ਰਾਜਸਥਾਨ ਵਿੱਚ 158 ਥਾਂਵਾਂ ਤੇ ਪੋਟਾਸ਼ ਨੂੰ ਲੱਭਣ ਲਈ ਡਰਿਲ ਕੀਤੀ ਗਈ, ਪੰਜਾਬ ਵਿਚ ਸਿਰਫ 9 ਥਾਂ ਤੇ ਹੀ ਡਰਿਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੰਜਾਬ ਵਿੱਚੋਂ ਲੱਭੇ ਪੋਟਾਸ਼ ਨੂੰ ਕੱਢਦੀ ਹੈ ਤਾਂ ਇਸ ਨਾਲ ਦੇਸ਼ ਅਤੇ ਪੰਜਾਬ ਦੀ ਆਰਥਿਕਤਾ ਬਹੁਤ ਮਜ਼ਬੂਤ ਹੋਵੇਗੀ ਅਤੇ ਵਿਦੇਸ਼ੀ ਮੁਦਰਾ ਬਚੇਗੀ,ਉਕਤ ਮਾਮਲੇ ਨੂੰ ਲੈ ਕੇ ਉਹ ਜਲਦੀ ਹੀ ਕੇਂਦਰੀ ਮੰਤਰੀ ਨਾਲ ਗੱਲਬਾਤ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 18 ਤੇ 19 ਅਪ੍ਰੈਲ ਲਈ ਵੱਡੀ ਚਿਤਾਵਨੀ! ਹੁਣ ਤੋਂ ਹੀ ਕਰ ਲਓ ਤਿਆਰੀ
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀਆਂ ਖਰੀਦ ਮੰਡੀਆਂ ਅੰਦਰ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ,ਜਿੱਥੇ ਪੂਰੀ ਮਾਤਰਾ ਵਿਚ ਬਾਰਦਾਨਾ ਭੇਜਿਆ ਗਿਆ, ਉੱਥੇ ਲਿਫਟਿੰਗ ਅਤੇ ਅਦਾਇਗੀ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ, ਕਿਸੇ ਵੀ ਕਿਸਾਨ ਆੜਤੀ ਅਤੇ ਮਜ਼ਦੂਰ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਉਨਾਂ ਮਿਸ਼ਨ 2027 ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ 2027 ਤੱਕ ਕੰਮ ਕਰਨ ਦਾ ਫਤਵਾ ਦਿੱਤਾ ਹੈ, ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ। ਜਿਸਦੇ ਚਲਦੇ 2027 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਪੂਰੇ ਇੱਕਜੁੱਟ ਹੋ ਕੇ ਚੋਣਾਂ ਲੜੇਗੀ, ਪੰਜਾਬ ਦੇ ਲੋਕ ਜੋ ਵੀ ਫੈਸਲਾ ਕਰਨਗੇ ਉਹ ਮਨਜ਼ੂਰ ਹੋਵੇਗਾ। ਇਸ ਇਸ ਉਪਰੰਤ ਉਨਾਂ ਸਮਾਜ ਸੇਵੀ ਬਿੰਦਰ ਗਰਗ ਗੰਢੂਆਂ ਵਾਲੇ ਦੇ ਪਿਤਾ ਅਤੇ ਹੈਡਮਾਸਟਰ ਅਰੁਣ ਗਰਗ ਦੇ ਤਾਇਆ ਤਰਸੇਮ ਚੰਦ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ। ਮੰਤਰੀ ਗੋਇਲ ਨਾਲ ਉਨ੍ਹਾਂ ਦੇ ਓਐਸਡੀ ਰਕੇਸ਼ ਕੁਮਾਰ ਗੁਪਤਾ ਵਿੱਕੀ, ਆੜਤੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਰਾਕੇਸ਼ ਗਰਗ,ਹਰੀਸ਼ ਕੁਮਾਰ ਆਸ਼ੂ, ਬਲਦੇਵ ਗਰਗ, ਬਿੰਦਰ ਗਰਗ , ਅਰੁਣ ਗਰਗ ਤੋ ਇਲਾਵਾ ਹੋਰ ਪਾਰਟੀ ਆਗੂ ਅਤੇ ਵਲੰਟੀਅਰ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8