ਮੂਸਾ ਖਾਨ ਨੂੰ ਮਾਲਵਾ ਜ਼ੋਨ-2 ਦਾ ਪ੍ਰਧਾਨ ਥਾਪਿਆ

Monday, Apr 01, 2019 - 03:59 AM (IST)

ਮੂਸਾ ਖਾਨ ਨੂੰ ਮਾਲਵਾ ਜ਼ੋਨ-2 ਦਾ ਪ੍ਰਧਾਨ ਥਾਪਿਆ
ਸੰਗਰੂਰ (ਯਾਸੀਨ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਅਲ ਮੁਸਲਿਮ ਏ ਪੰਜਾਬ ਸੋਸਾਇਟੀ ਦੇ ਪ੍ਰਧਾਨ ਐਡਵੋਕਟ ਮੂਸਾ ਖਾਨ ਨੂੰ ਮਾਲਵਾ ਜ਼ੋਨ-2 ਦਾ ਮੁਸਲਿਮ ਵਿੰਗ ਦਾ ਪ੍ਰਧਾਨ ਥਾਪਿਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੂਸਾ ਖਾਨ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਹੋਰ ਉੱਚ ਅਹੁਦੇਦਾਰਾਂ ਦੇ ਦਿਲੋਂ ਧੰਨਵਾਦੀ ਹਨ ਜਿਨ੍ਹਾਂ ਉਨ੍ਹਾਂ ਨੂੰ ਇਹ ਮਾਣ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਦੇ ਖਾਤਮੇ ਲਈ ਉਹ ਸਦਾ ਤਤਪਰ ਰਹਿਣਗੇ ਅਤੇ ਮਾਲਵਾ ਜ਼ੋਨ ਅਧੀਨ ਆਉਂਦੇ ਸਾਰੇ ਇਲਾਕਿਆਂ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਪਾਰਟੀ ਨਾਲ ਜੋਡ਼ਨ ਦਾ ਭਰਪੂਰ ਯਤਨ ਕਰਾਂਗੇ ਤਾਂ ਜੋ ਆਗਾਮੀ ਲੋਕ ਸਭਾ ਚੋਣਾਂ ’ਚ ਪਾਰਟੀ ਨੂੰ ਫਾਇਦਾ ਪਹੁੰਚੇ। ਜਦੋਂ ਇਕ ਪੱਤਰਕਾਰ ਦੁਆਰਾ ਮੂਸਾ ਖਾਨ ਨੂੰ ਪੰਜਾਬ ’ਚ ਮੁਸਲਮਾਨਾਂ ਦੇ ਰਾਖਵੇਂਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਾਰਟੀ ਹਾਈਕਮਾਨ ਤੱਕ ਮੁਸਲਮਾਨਾਂ ਦੀ ਇਹ ਮੰਗ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੁਸਲਿਮ ਨੇਤਾ ਨੇ ਇਹ ਮੰਗ ਪਾਰਟੀ ਹਾਈਕਮਾਨ ਅੱਗੇ ਰੱਖੀ ਹੁੰਦੀ ਤਾਂ ਇਹ ਵੀ ਹੋ ਸਕਦਾ ਹੈ ਕਿ ਅੱਜ ਪਾਰਟੀ ਨੇ ਵੀ ਇਸ ਪ੍ਰਤੀ ਕੋਈ ਫੈਸਲਾ ਲੈ ਲਿਆ ਹੁੰਦਾ।ਇਸ ਮੌਕੇ ਮੁਹੰੰਮਦ ਹਰਸ਼, ਮੁਹੰੰਮਦ ਬੁੰਦੂ, ਮੁਹੰੰਮਦ ਖਲੀਲ, ਮੁਹੰੰਮਦ ਵਹੀਦ, ਮੁਹੰੰਮਦ ਯਾਮੀਨ, ਮੁਹੰੰਮਦ ਸੁਲੇਮਾਨ, ਮੁਹੰੰਮਦ ਸਲੀਮ, ਮੁਹੰੰਮਦ ਇਮਰਾਨ ਅਤੇ ਮੁਹੰੰਮਦ ਸਾਜਿਦ ਤੋਂ ਇਲਾਵਾ ਕਈ ਹੋਰ ਮੁਸਲਿਮ ਆਗੂ ਮੌਜੂਦ ਸਨ।

Related News