ਦਰਖਤਾਂ ਦੀ ਘਾਟ ਨੂੰ ਦੇਖਦਿਆਂ ਕਲੱਬ ਮੈਂਬਰਾਂ ਨੇ ਤੌਡ਼ੀਆਂ ਚਾਟੀਆਂ ਦੇ ਆਲ੍ਹਣੇ ਬਣਾ ਕੇ ਟੰਗੇ
Saturday, Mar 30, 2019 - 03:55 AM (IST)

ਸੰਗਰੂਰ (ਯਾਸੀਨ)-ਜਿਸ ਤਰ੍ਹਾਂ ਹੀ ਗਰਮੀ ਦਾ ਮੌਸਮ ਸ਼ੁਰੂ ਹੋਣ ਲੱਗਦਾ ਹੈ ਤਾਂ ਪੰਛੀ ਆਪਣੇ ਬੱਚਿਆਂ ਲਈ ਆਲ੍ਹਣੇ ਦੀ ਭਾਲ ਸ਼ੁਰੂ ਕਰ ਦਿੰਦੇ ਹਨ ਅਤੇ ਕਈ ਜਗ੍ਹਾ ਕੁੱਝ ਪੰਛੀ ਆਪਣੇ ਆਲ੍ਹਣੇ ਬਣਾਉਣੇ ਸ਼ੁਰੂ ਕਰ ਦਿੰਦੇ ਹਨ ਪਰ ਦਰੱਖਤਾਂ ਦੀ ਘਾਟ ਹੋਣ ਕਾਰਨ ਪੰਛੀਆਂ ਨੂੰ ਆਲਣੇ ਬਣਾਉਣ ’ਚ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਨਜ਼ਦੀਕੀ ਪਿੰਡ ਤੱਖਰ ਕਲਾਂ ਵਿਖੇ ਗਠਿਤ ਸ਼ਹੀਦ ਉਧਮ ਸਿੰਘ ਅਵੇਅਰਨੈੱਸ ਕਲੱਬ ਦੇ ਮੈਬਰਾਂ ਨੇ ਪੰਛੀਆਂ ਨੂੰ ਤਪਦੀ ਦੁਪਹਿਰ ਤੇ ਗਰਮੀ ਤੋਂ ਬਚਾਉਣ ਲਈ ਸਮੂਹ ਨਗਰ ਦੇ ਸਹਿਯੋਗ ਨਾਲ ਤੌਡ਼ੀਆਂ (ਚਾਟੀਆਂ) ਦੇ ਆਲ੍ਹਣੇ ਤਿਆਰ ਕਰ ਕੇ ਬਿਜਲੀ ਦੇ ਖੰਭਿਆਂ, ਘਰ ਦੀਆਂ ਛੱਤਾਂ ਤੇ ਹੋਰ ਉੱਚੀਆਂ ਥਾਵਾਂ ’ਤੇ ਟੰਗੇ ਹਨ। ਇਸ ਸਬੰਧੀ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਗਰਮੀ ਤੋਂ ਪੰਛੀਆਂ ਨੂੰ ਬਚਾਉਣ ਲਈ ਦਰੱਖਤਾਂ ਦੀ ਘਾਟ ਦੇ ਮੱਦੇਨਜ਼ਰ ਉਨ੍ਹਾਂ ਨੇ ਉਕਤ ਉਪਰਾਲਾ ਕਰ ਕੇ ਕਲੱਬ ਵਲੋਂ ਨਗਰ ਦੇ ਸਹਿਯੋਗ ਨਾਲ 70 ਦੇ ਕਰੀਬ ਆਲ੍ਹਣੇ ਬਣਾ ਕੇ ਟੰਗੇ ਹਨ। ਉਨ੍ਹਾਂ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਅਲਾਮਤ ਨੂੰ ਤਿਆਗ ਕੇ ਆਪਣਾ ਕਦਮ ਸਮਾਜ ਸੇਵਾ ਵੱਲ ਵਧਾਉਣ ਅਤੇ ਕਲੱਬ ਨੂੰ ਪੂਰਨ ਸਹਿਯੋਗ ਕਰਨ। ਇਸ ਮੌਕੇ ਕਲੱਬ ਦੇ ਪ੍ਰਧਾਨ ਅਰੁਨ ਜੋਸ਼ੀ, ਵਾਇਸ ਪ੍ਰਧਾਨ ਮੂਬਲ ਜੋਸ਼ੀ, ਖਜ਼ਾਨਚੀ ਸੁੱਖਦਰਸ਼ਨਪਾਲ ਸਿੰਘ ਮਰਾਹਡ਼, ਮੋਨੀ, ਬੌਬੀ ਮਰਾਡ਼, ਪ੍ਰਿੰਸ, ਸੀਮਾ, ਗੁਰੀ, ਵਿੱਕੀ, ਫਾਨਾ, ਮਨੀ, ਹਰਮੇਲ ਸਿੰਘ, ਜਸਪਪ੍ਰੀਤ ਸਿੰਘ ਤੇ ਸੁਖਦੀਪ ਸਿੰਘ ਆਦਿ ਹਾਜ਼ਰ ਸਨ।