ਸ਼ਾਮਲਾਟ ਦੀ ਜ਼ਮੀਨ ਸਬੰਧੀ ਪਿੰਡ ਵਾਸੀਆਂ ਡੀ.ਸੀ. ਨੂੰ ਦਿੱਤਾ ਮੰਗ ਪੱਤਰ

Saturday, Mar 30, 2019 - 03:55 AM (IST)

ਸ਼ਾਮਲਾਟ ਦੀ ਜ਼ਮੀਨ ਸਬੰਧੀ ਪਿੰਡ ਵਾਸੀਆਂ ਡੀ.ਸੀ. ਨੂੰ ਦਿੱਤਾ ਮੰਗ ਪੱਤਰ
ਸੰਗਰੂਰ (ਜਨੂਹਾ)- ਪਿੰਡ ਢੱਡਰੀਆਂ ਦੇ ਵਸਨੀਕਾਂ ਦਾ ਇਕ ਵਫਦ ਗੁਰਜੰਟ ਸਿੰਘ ਬੰਟੀ ਜ਼ਿਲਾ ਪ੍ਰਧਾਨ ਬਹੁਜਨ ਵਿਦਿਆਰਥੀ ਮੋਰਚਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ ਤੇ ਇਕ ਮੰਗ-ਪੱਤਰ ਦਿੰਦਿਆਂ ਮੰਗ ਕੀਤੀ ਕਿ ਉਹ ਸ਼ਾਮਲਾਟ ਦੀ ਜ਼ਮੀਨ ’ਚ ਲੰਬੇ ਸਮੇਂ ਤੋਂ ਮਕਾਨ ਬਣਾ ਕੇ ਰਹਿ ਰਹੇ ਹਨ ਪਰ ਕੁਝ ਲੋਕ ਸਿਆਸੀ ਸ਼ਹਿ ’ਤੇ ਉਨ੍ਹਾਂ ਨੂੰ ਬੇਘਰ ਕਰਨਾ ਚਾਹੁੰਦੇ ਹਨ, ਜਿਸ ਬਾਬਤ ਉਨ੍ਹਾਂ ਨੇ ਮਾਣਯੋਗ ਪਂੰਜਾਬ ਤੇ ਹਰਿਆਣਾ ਹਾਈਕੋਰਟ ’ਚ ਫਰਿਆਦ ਕਰ ਕੇ ਸਟੇਅ ਲੈ ਲਈ ਹੈ ਪਰ ਪਿੰਡ ਦੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਪੰਚਾਇਤ ਤੇ ਵਿਕਾਸ ਪੰਜਾਬ ਦੇ ਅਫਸਰਾਂ ਕੋਲ ਸ਼ਿਕਾਇਤਾਂ ਕਰ ਕੇ ਇਨ੍ਹਾਂ ਗਰੀਬੀ ਰੇਖਾ ਹੇਠ ਜੀਵਨ ਬਸਰ ਕਰਨ ਵਾਲੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ।ਵੱਡੀ ਗਿਣਤੀ ’ਚ ਸ਼ਾਮਲ ਇਨ੍ਹਾਂ ਗਰੀਬ ਪਰਿਵਾਰਾਂ ਨੇ ਡੀ. ਸੀ. ਸੰਗਰੂਰ ਨੂੰ ਮਿਲ ਕੇ ਜ਼ਮੀਨੀ ਹਾਲਾਤਾਂ ਤੋਂ ਜਾਣੂ ਕਰਵਾਉਂਦਿਆਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਵਫਦ ’ਚ ਕਰਨੈਲ ਸਿੰਘ ਨੀਲੋਵਾਲ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਸੰਗਰੂਰ, ਲਾਲ ਸਿੰਘ ਮੋਡ਼ਾ ਹਲਕਾ ਪ੍ਰਧਾਨ ਬੀ.ਐੱਸ.ਪੀ. ਦਿਡ਼੍ਹਬਾ, ਪਰਮਜੀਤ ਕੌਰ, ਬਲਵਿੰਦਰ ਕੌਰ, ਰਾਣੀ ਕੌਰ, ਹਰਦੇਵ ਕੌਰ, ਸਰਬਜੀਤ ਕੌਰ, ਸੁਖਪਾਲ, ਪਰਮਜੀਤ ਕੌਰ, ਜੋਗਿੰਦਰ ਸਿੰਘ, ਗੁਰਤੇਜ ਸਿੰਘ, ਮੇਘ ਸਿੰਘ, ਜੰਗ ਸਿੰਘ, ਜਗਸੀਰ ਸਿੰਘ, ਕੇਵਲ ਸਿੰਘ, ਦੇਵ ਸਿੰਘ, ਗੁਰਮੀਤ ਕੌਰ, ਗੁਰਦੇਵ ਕੌਰ, ਗੁਰਮੀਤ ਕੌਰ, ਰਾਜ ਕੌਰ, ਕੁਲਵਿੰਦਰ ਕੌਰ, ਮਹਿੰਦਰ ਕੌਰ, ਸੁਰਜੀਤ ਕੌਰ, ਜਸਵੀਰ ਕੌਰ, ਮਲਕੀਤ ਕੌਰ ਤੇ ਸੁਰਜੀਤ ਕੌਰ ਆਦਿ ਸ਼ਾਮਲ ਸਨ।

Related News