ਖੇਤ ’ਚ ਬੀਜਿਆ 31 ਕਿਲੋ ਹਰਾ ਪੋਸਤ ਬਰਾਮਦ ਕਰ ਕੇ ਮੁਕੱਦਮਾ ਕੀਤਾ ਦਰਜ

Sunday, Mar 24, 2019 - 03:49 AM (IST)

ਖੇਤ ’ਚ ਬੀਜਿਆ 31 ਕਿਲੋ ਹਰਾ ਪੋਸਤ ਬਰਾਮਦ ਕਰ ਕੇ ਮੁਕੱਦਮਾ ਕੀਤਾ ਦਰਜ
ਸੰਗਰੂਰ (ਕਾਂਸਲ)-ਸਥਾਨਕ ਪੁਲਸ ਨੇ ਨੇਡ਼ਲੇ ਪਿੰਡ ਬਖਤਡ਼ਾ ਤੋਂ ਇਕ ਕਿਸਾਨ ਦੇ ਖੇਤ ’ਚੋਂ 31 ਕਿਲੋਂ ਹਰਾ ਪੋਸਤ ਜਿਸ ਨੂੰ ਡੋਡੇ ਲੱਗੇ ਹੋਏ ਸਨ, ਬਰਾਮਦ ਕਰ ਕੇ ਉਕਤ ਕਿਸਾਨ ਵਿਰੁੱਧ ਨਸ਼ਾ ਵਿਰੋਧੀ ਐਕਟ ਅਧੀਨ ਮੁਕੱਦਮਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਮੋਹਨ ਦਾਸ ਵੱਲੋਂ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਪਿੰਡਾਂ ਵਿਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਜਦੋਂ ਉਹ ਆਪਣੀ ਪੁਲਸ ਪਾਰਟੀ ਸਮੇਤ ਕਾਕਡ਼ਾ ਰੋਡ ਭਵਾਨੀਗਡ਼੍ਹ ਵਿਖੇ ਮੌਜੂਦ ਸਨ ਤਾਂ ਕਿਸੇ ਮੁਖਬਰ ਖਾਸ ਨੇ ਪੁਲਸ ਪਾਰਟੀ ਨੂੰ ਸੂਚਨਾ ਦਿੱਤੀ ਕਿ ਮੇਜਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬਖੋਪੀਰ ਰੋਡ ਭਵਾਨੀਗਡ਼੍ਹ ਨੇ ਕਥਿਤ ਤੌਰ ’ਤੇ ਆਪਣੀ ਜ਼ਮੀਨ ਬਾਹੱਦ ਪਿੰਡ ਬਖਤਡ਼ਾ ਵਿਖੇ ਕਣਕ ਦੇ ਖੇਤ ਵਿਚ ਭਾਰੀ ਮਾਤਰਾ ਵਿਚ ਪੋਸਤ ਦੇ ਬੂਟੇ ਬੀਜੇ ਹੋਏ ਹਨ। ਜਿਨ੍ਹਾਂ ਨੂੰ ਡੋਡੇ ਵੀ ਲੱਗੇ ਹੋਏ ਹਨ ਤਾਂ ਪੁਲਸ ਪਾਰਟੀ ਨੇ ਜਦੋਂ ਉਕਤ ਵਿਅਕਤੀ ਦੇ ਖੇਤ ਵਿਚ ਰੇਡ ਕੀਤੀ ਤਾਂ ਪੁਲਸ ਨੇ ਇਥੋਂ 31 ਕਿਲੋ ਹਰਾ ਪੋਸਤ, ਜਿਸ ਨੂੰ ਡੋਡੇ ਲੱਗੇ ਹੋਏ ਸਨ, ਬਰਾਮਦ ਕਰ ਕੇ ਮੇਜਰ ਸਿੰਘ ਵਿਰੁੱਧ ਨਸ਼ਾ ਵਿਰੋਧੀ ਐਕਟ ਅਧੀਨ ਮੁਕੱਦਮਾ ਨੰਬਰ 66 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related News