ਇਨਕਮ ਟੈਕਸ ਵਿਭਾਗ ਵੱਲੋਂ ਬਰਨਾਲਾ ਸਥਿਤ ਦੋ ਫਰਮਾਂ ’ਤੇ ਰੇਡ
Saturday, Mar 23, 2019 - 03:57 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵੱਲੋਂ ਬਰਨਾਲਾ ਦੀਆਂ ਦੋ ਫਰਮਾਂ ’ਤੇ ਰੇਡ ਕੀਤੀ ਗਈ। ਧਨੌਲਾ ਰੋਡ ਸਥਿਤ ਇਕ ਪੀ.ਵੀ.ਸੀ ਪਾਈਪਾਂ ਵੇਚਣ ਵਾਲੀ ਫਰਮ ਅਤੇ ਬਾਜਾਖਾਨਾ ਰੋਡ ਸਥਿਤ ਪਲਾਈ ਬਣਾਉਣ ਵਾਲੀ ਫੈਕਟਰੀ ’ਤੇ ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਰੇਡ ਕੀਤੀ ਗਈ। ਛਾਪੇਮਾਰੀ ਕਰਨ ਵਾਲੀਆਂ ਟੀਮਾਂ ’ਚ ਸੰਗਰੂਰ, ਪਟਿਆਲਾ, ਲੁਧਿਆਣਾ ਅਤੇ ਬਰਨਾਲਾ ਦੀਆਂ ਟੀਮਾਂ ਸ਼ਾਮਲ ਸਨ। ਖ਼ਬਰ ਲਿਖੇ ਜਾਣ ਤੱਕ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵੱਲੋਂ ਰੇਡ ਜਾਰੀ ਸੀ। ਇਨਕਮ ਟੈਕਸ ਵਿਭਾਗ ਦੀ ਰੇਡ ਸਬੰਧੀ ਜਦੋਂ ਬਰਨਾਲਾ ਦੀ ਇਨਕਮ ਟੈਕਸ ਅਧਿਕਾਰੀ ਮੈਡਮ ਸਰੋਜ ਰਾਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਅਜੇ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਚਾਲੂ ਹੈ। ਕਾਰਵਾਈ ਪੂਰੀ ਹੋਣ ’ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਜਾਵੇਗੀ।