ਹਰਬੰਸ ਸਿੰਘ ਸ਼ੇਰਪੁਰ ਨੂੰ ਮੀਤ ਪ੍ਰਧਾਨ ਬਣਾਉਣ ’ਤੇ ਜਥੇਬੰਦੀ ਨੇ ਕੀਤਾ ਸਨਮਾਨਤ
Wednesday, Mar 20, 2019 - 03:02 AM (IST)
ਸੰਗਰੂਰ (ਅਨੀਸ਼)-ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਾ. ਹਰਬੰਸ ਸਿੰਘ ਸ਼ੇਰਪੁਰ ਨੂੰ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਦੀ ਸਿਫਾਰਸ਼ ’ਤੇ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਦੇ ਕੌਮੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਾ. ਹਰਬੰਸ ਸਿੰਘ ਸ਼ੇਰਪੁਰ ਨੂੰ ਮੀਤ ਪ੍ਰਧਾਨ ਨਿਯੁਕਤ ਕਰਨ ’ਤੇ ਅੱਜ ਡੇਰਾ ਝਿਡ਼ੀ ਸਾਹਿਬ ਗੰਡੇਵਾਲ ਵਿਖੇ ਸੰਤ ਬਲਵੀਰ ਸਿੰਘ ਘੁੰਨਸ ਤੇ ਇਲਾਕੇ ਦੀ ਸਮੁੱਚੀ ਜਥੇਬੰਦੀ ਵੱਲੋਂ ਮਾ. ਹਰਬੰਸ ਸਿੰਘ ਸ਼ੇਰਪੁਰ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਮਾ. ਹਰਬੰਸ ਸਿੰਘ ਸ਼ੇਰਪੁਰ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਸਮੇਂ ਧਾਰਮਕ ਸ਼ਖਸੀਅਤ ਸੰਤ ਬਾਬਾ ਹਾਕਮ ਸਿੰਘ ਗੰਡੇਵਾਲ ਨੇ ਮਾ. ਹਰਬੰਸ ਸਿੰਘ ਸ਼ੇਰਪੁਰ ਦੀ ਨਿਯੁਕਤੀ ਦਾ ਸਵਾਗਤ ਕੀਤਾ। ਇਸ ਸਮੇਂ ਗਰੀਬ ਸਿੰਘ ਛੰਨਾਂ, ਗੁਰਜੰਟ ਸਿੰਘ, ਮਾ. ਰਾਮਨਾਥ, ਮੁਕੰਦ ਸਿੰਘ, ਗੁਰਜੰਟ ਸਿੰਘ ਪੰਜਗਰਾਈਆਂ, ਗੁਰਮੇਲ ਸਿੰਘ ਚੀਮਾ, ਅੱਛਰਾ ਸਿੰਘ, ਜੰਗੀਰ ਸਿੰਘ, ਰਘਵੀਰ ਸਿੰਘ ਫੌਜੀ, ਜਗਸੀਰ ਸਿੰਘ ਸੀਰਾ, ਬਲਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਅਕਾਲੀ ਆਗੂ ਵਰਕਰ ਮੌਜੂਦ ਸਨ।
